ਦਿੱਲੀ ''ਚ ਹੁਣ ਘਰ-ਘਰ ਪਹੁੰਚੇਗਾ ਰਾਸ਼ਨ, ਕੇਜਰੀਵਾਲ ਬੋਲੇ- ਮੇਰਾ ਸੁਫ਼ਨਾ ਪੂਰਾ ਹੋਇਆ
Tuesday, Jul 21, 2020 - 01:31 PM (IST)
ਨੈਸ਼ਨਲ ਡੈਸਕ- ਦੇਸ਼ 'ਚ ਜਾਰੀ ਕੋਰੋਨਾ ਦੇ ਆਫ਼ਤ ਦਰਮਿਆ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਬੈਠਕ 'ਚ 'ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ' ਪਾਸ ਕਰ ਦਿੱਤਾ ਗਿਆ ਹੈ, ਜਿਸ ਦੇ ਅਧੀਨ ਦਿੱਲੀ 'ਚ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾਵੇਗਾ।
ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਅੱਜ ਕੈਬਨਿਟ ਨੇ 'ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ' ਪਾਸ ਕੀਤੀ। ਇਸ ਦੇ ਲਾਗੂ ਹੋਣ 'ਤੇ ਲੋਕਾਂ ਦੇ ਘਰ ਰਾਸ਼ਨ ਭਿਜਵਾਇਆ ਜਾਵੇਗਾ, ਉਨ੍ਹਾਂ ਨੂੰ ਰਾਸ਼ਨ ਦੀ ਦੁਕਾਨ 'ਤੇ ਨਹੀਂ ਆਉਣਾ ਪਵੇਗਾ। ਇਹ ਬਹੁਤ ਹੀ ਕ੍ਰਾਂਤੀਕਾਰੀ ਕਦਮ ਹੈ। ਸਾਲਾਂ ਤੋਂ ਸਾਡਾ ਸੁਫ਼ਨਾ ਸੀ ਕਿ ਗਰੀਬ ਨੂੰ ਇੱਜ਼ਤ ਨਾਲ ਰਾਸ਼ਨ ਮਿਲੇ, ਅੱਜ ਉਹ ਸੁਫ਼ਨਾ ਪੂਰਾ ਹੋਇਆ।
ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਦਿੱਲੀ ਸਰਕਾਰ ਵਲੋਂ 'Doorstep Delivery Of Ration' ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ ਦੇ ਅਧੀਨ ਹੁਣ ਲੋਕਾਂ ਨੂੰ ਰਾਸ਼ਨ ਦੁਕਾਨ 'ਤੇ ਨਹੀਂ ਆਉਣਾ ਹੋਵੇਗਾ। ਸਰਕਾਰ ਗਰੀਬ ਲੋਕਾਂ ਦੇ ਘਰ ਤੱਕ ਰਾਸ਼ਨ ਪਹੁੰਚਾਏਗੀ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਦਿੱਲੀ ਸਰਕਾਰ ਦੀ 'ਮੁੱਖ ਮੰਤਰੀ ਘਰ-ਘਰ ਰਾਸ਼ਨ' ਯੋਜਨਾ ਸ਼ੁਰੂ ਹੋਵੇਗੀ, ਉਸੇ ਦਿਨ ਦਿੱਲੀ 'ਚ ਕੇਂਦਰ ਸਰਕਾਰ ਦੀ One Nation, One ration Card ਯੋਜਨਾ ਨੂੰ ਲਾਗੂ ਕਰ ਦਿੱਤਾ ਜਾਵੇਗਾ।