ਦੇਸ਼ ''ਚ ਇਕ ਦਿਨ ''ਚ ਰਿਕਾਰਡ 14 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਕੀਤੀ ਗਈ ਜਾਂਚ

09/25/2020 9:49:13 AM

ਨਵੀਂ ਦਿੱਲੀ- ਮਹਾਮਾਰੀ ਕੋਵਿਡ-19 'ਚ ਲਗਾਤਾਰ ਹੋ ਰਹੇ ਵੱਡੇ ਪੱਧਰ 'ਤੇ ਪ੍ਰਸਾਰ ਦੀ ਰੋਕਥਾਮ ਲਈ ਦਿਨੋਂ-ਦਿਨ ਇਸ ਦੀ ਵੱਧ ਤੋਂ ਵੱਧ ਜਾਂਚ ਦੀ ਮੁਹਿੰਮ ਤੇਜ਼ ਹੋ ਗਈ ਹੈ। 24 ਸਤੰਬਰ ਨੂੰ ਇਕ ਦਿਨ ਰਿਕਾਰਡ 14 ਲੱਖ 92 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਦੇਸ਼ 'ਚ 24 ਸਤੰਬਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 14 ਲੱਖ 92 409 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਕੁੱਲ ਅੰਕੜਾ 6 ਕਰੋੜ 89 ਲੱਖ 28 ਹਜ਼ਾਰ 440 'ਤੇ ਪਹੁੰਚ ਗਿਆ। 24 ਸਤੰਬਰ ਨੂੰ ਇਕ ਦਿਨ 'ਚ ਰਿਕਾਰਡ ਸਭ ਤੋਂ ਵੱਧ ਜਾਂਚ ਕੀਤੀ ਗਈ ਹੈ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਇਕ ਦਿਨ 'ਚ 12 ਲੱਖ 6 ਹਜ਼ਾਰ 806 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹੀ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕੀਤੀ। ਇਸ ਬੈਠਕ 'ਚ 30 ਸਤੰਬਰ ਨੂੰ ਅਨਲੌਕ-4 ਦੇ ਖਤਮ ਹੋਣ ਤੋਂ ਬਾਅਦ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ 'ਤੇ ਚਰਚਾ ਕੀਤੀ।

ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਨੂੰ ਤਾਂ ਹੋਰ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ ਟਰੈਕਿੰਗ-ਟਰੇਸਿੰਗ ਨਾਲ ਜੁੜਿਆ ਨੈੱਟਵਰਕ ਹੈ, ਉਨ੍ਹਾਂ ਦੀ ਬਿਹਤਰ ਟਰੇਨਿੰਗ ਵੀ ਕਰਨੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ। 6 ਅਪ੍ਰੈਲ ਤੱਕ ਕੁੱਲ ਜਾਂਚ ਦੀ ਗਿਣਤੀ ਸਿਰਫ਼ 10 ਹਜ਼ਾਰ ਸੀ। ਇਸ ਤੋਂ ਬਾਅਦ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਨਮੂਨਿਆਂ ਦੀ ਜਾਂਚ 'ਚ ਵੀ ਤੇਜ਼ੀ ਆਈ। 7 ਜੁਲਾਈ ਨੂੰ ਨਮੂਨਿਆਂ ਦੀ ਜਾਂਚ ਗਿਣਤੀ ਇਕ ਕਰੋੜ ਨੂੰ ਛੂਹ ਗਈ ਅਤੇ ਇਸ ਤੋਂ ਬਾਅਦ ਤੇਜ਼ੀ ਨਾਲ ਵਧਦੀ ਗਈ ਅਤੇ 17 ਸਤੰਬਰ ਨੂੰ 6 ਕਰੋੜ ਦਾ ਅੰਕੜਾ ਪਾਰ ਕਰ ਲਿਆ। ਇਸ ਤੋਂ ਪਹਿਲਾਂ ਦੇਸ਼ 'ਚ 3 ਸਤੰਬਰ ਨੂੰ ਆਏ ਅੰਕੜਿਆਂ 'ਚ ਰਿਕਾਰਡ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਹ ਦੇਸ਼ 'ਚ ਹੀ ਨਹੀਂ, ਵਿਸ਼ਵ 'ਚ ਵੀ ਇਕ ਦਿਨ 'ਚ ਸਭ ਤੋਂ ਵੱਧ ਜਾਂਚ ਦਾ ਰਿਕਾਰਡ ਸੀ।


DIsha

Content Editor

Related News