ਦੇਸ਼ ''ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਲੱਗਾ ਕੋਰੋਨਾ ਟੀਕਾ

Friday, Feb 19, 2021 - 02:00 PM (IST)

ਦੇਸ਼ ''ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਲੱਗਾ ਕੋਰੋਨਾ ਟੀਕਾ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਅੰਕੜਾ ਇਕ ਕਰੋੜ ਦੇ ਪਾਰ ਪਹੁੰਚ ਗਿਆ ਹੈ। ਭਾਰਤ 'ਚ ਹੁਣ ਤੱਕ ਇਕ ਕਰੋੜ ਤੋਂ ਵੱਧ ਸਿਹਤ ਕਰਮੀਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਦਾ ਟੀਕਾ ਦਿੱਤਾ ਗਿਆ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ 1,01,88,007 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਈ। ਇਸ ਹਿਸਾਬ ਨਾਲ ਇਕ ਮਹੀਨੇ ਤੋਂ ਕੁਝ ਜ਼ਿਆਦਾ ਸਮੇਂ 'ਚ ਇਕ ਕਰੋੜ ਲੋਕਾਂ ਨੂੰ ਟੀਕਾ ਲੱਗ ਚੁਕਿਆ ਹੈ। ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ 1.10 ਕਰੋੜ ਦੇ ਕਰੀਬ ਪਹੁੰਚ ਗਏ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 13,193 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 1,09,63,394 ਹੋ ਗਏ ਹਨ। ਇਸ ਦੌਰਾਨ ਬੀਤੇ 24 ਘੰਟਿਆਂ 'ਚ 97 ਮਰੀਜ਼ਾਂ ਦੀ ਮੌਤ ਹੋਈ ਹੈ। ਉੱਥੇ ਹੀ ਬੀਤੇ 24 ਘੰਟਿਆਂ 'ਚ 10,896 ਲੋਕ ਠੀਕ ਹੋ ਚੁਕੇ ਹਨ।

ਇਹ ਵੀ ਪੜ੍ਹੋ : ਕੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ

ਦੱਸਣਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਹਰੇਕ ਦੇਸ਼ ਵਾਸੀ ਨੂੰ ਕੋਰੋਨਾ ਦਾ ਟੀਕਾ ਦੇਣ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਦੇਸ਼ ਹੁਣ ਸਿਹਤ ਅਤੇ ਆਰਥਿਕ ਸਥਿਰਤਾ ਦੋਹਾਂ ਨੂੰ ਸੰਤੁਲਿਤ ਕਰਨ ਦੀ ਰਣਨੀਤੀ ਅਪਣਾਉਂਦੇ ਹੋਏ ਤੇਜ਼ੀ ਨਾਲ ਵਾਪਸੀ ਕਰ ਰਿਹਾ ਹੈ। ਹਰਸ਼ਵਰਧਨ ਨੇ ਇਕ ਕਾਰਜਸ਼ਾਲਾ 'ਚ ਕਿਹਾ ਕਿ ਕਈ ਕਠਿਨਾਈਆਂ ਦੇ ਬਾਵਜੂਦ ਭਾਰਤ ਪ੍ਰਤੀ 10 ਲੱਖ ਆਬਾਦੀ 'ਤੇ ਕੋਰੋਨਾ ਦੇ ਮਰੀਜ਼ਾਂ ਅਤੇ ਮ੍ਰਿਤਕਾਂ ਦੇ ਅੰਕੜਿਆਂ ਨੂੰ ਮਾਮਲੇ 'ਚ ਦੁਨੀਆ ਭਰ 'ਚ ਸਭ ਤੋਂ ਹੇਠਲੇ ਪੱਧਰ 'ਤੇ ਬਣਾਏ ਰੱਖਣ 'ਚ ਕਾਮਯਾਬ ਰਿਹਾ ਹੈ। 1.35 ਅਰਬ ਲੋਕਾਂ ਵਾਲੇ ਦੇਸ਼ ਨੇ ਸਖਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਦ੍ਰਿੜ ਸੰਕਲਪ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ, ਕਿਹਾ- ਲੋੜ ਪਈ ਤਾਂ 40 ਲੱਖ ਟਰੈਕਟਰਾਂ ਨਾਲ ਜਾਵਾਂਗੇ ਦਿੱਲੀ

 


author

DIsha

Content Editor

Related News