ਕੋਰੋਨਾ ਦੇ ਖ਼ੌਫ਼ ਦਰਮਿਆਨ ਆਕਸੀਜਨ ਅਤੇ ਵੈਕਸੀਨ ਨੂੰ ਲੈ ਕੇ ਜਾਣੋ ਕੀ ਬੋਲੇ ਏਮਜ਼ ਡਾਇਰੈਕਟਰ ਅਤੇ ਡਾਕਟਰ
Monday, Apr 26, 2021 - 12:12 PM (IST)
ਨਵੀਂ ਦਿੱਲੀ– ਦੇਸ਼ ਵਿਚ ਕੋਰੋਨਾ ਨਾਲ ਖਰਾਬ ਹੁੰਦੇ ਹਾਲਾਤ ਦਰਮਿਆਨ ਦੇਸ਼ ਦੇ ਚੋਟੀ ਦੇ ਡਾਕਟਰਾਂ ਨੇ ਰੇਮਡੇਸਿਵਿਰ ਟੀਕੇ, ਆਕਸੀਜਨ, ਕੋਰੋਨਾ ਤੋਂ ਬਚਾਅ ਆਦਿ ’ਤੇ ਆਪਣੀ ਰਾਏ ਦਿੱਤੀ ਹੈ। ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਕੋਰੋਨਾ ਦੀ ਮੌਜੂਦਾ ਸਥਿਤੀ ਵਿਚ ਜਨਤਾ ਡਰ ਵਿਚ ਹੈ, ਲੋਕਾਂ ਦੇ ਘਰ ਵਿਚ ਟੀਕੇ, ਸਿਲੰਡਰ ਆਦਿ ਰੱਖਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਇਨ੍ਹਾਂ ਦੀ ਕਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਆਮ ਵਾਇਰਸ ਹੈ, 85-90 ਫੀਸਦੀ ਲੋਕਾਂ ਵਿਚ ਇਹ ਆਮ ਬੁਖਾਰ, ਜੁਕਾਮ ਆਦਿ ਦੇ ਰੂਪ ਵਿਚ ਹੁੰਦਾ ਹੈ। ਇਸ ਵਿਚ ਆਕਸੀਜਨ ਜਾਂ ਰੇਮਡੇਸਿਵਿਰ ਟੀਕੇ ਦੀ ਲੋੜ ਨਹੀਂ ਪੈਂਦੀ ਹੈ। ਜੋ ਮਰੀਜ਼ ਘਰ ਹਨ ਅਤੇ ਜਿਨ੍ਹਾਂ ਦਾ ਆਕਸੀਜਨ ਸੈਚੁਰੈਸ਼ਨ 94 ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਰੇਮਡੇਸਿਵਿਰ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਅਜਿਹੇ ਮਰੀਜ਼ ਰੇਮਡੇਸਿਵਿਰ ਲੈਂਦੇ ਹਨ ਤਾਂ ਉਸ ਨਾਲ ਉਨ੍ਹਾਂ ਨੂੰ ਨੁਕਸਾਨ ਜ਼ਿਆਦਾ ਹੋ ਸਕਦਾ ਹੈ, ਫਾਇਦਾ ਘੱਟ ਹੋਵੇਗਾ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੀ ਹਾਹਾਕਾਰ: 24 ਘੰਟਿਆਂ ’ਚ ਆਏ ਰਿਕਾਰਡ 3.52 ਲੱਖ ਨਵੇਂ ਕੇਸ
ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਰੇਮਡੇਸਿਵਿਰ ਨੂੰ ਲੈ ਕੇ ਕਿਹਾ ਹੈ ਕਿ ਇਹ ਕੋਈ ਮੈਜਿਕ ਇੰਜੈਕਸ਼ਨ ਨਹੀਂ ਹੈ। ਜਦੋਂ ਸੈਚੁਰੇਸ਼ਨ 95-97 ਹੋਵੇ ਤਾਂ ਆਕਸੀਜਨ ਦੀ ਕੋਈ ਲੋੜ ਨਹੀਂ ਹੁੰਦੀ। ਇਕਦਮ ਆਕਸੀਜਨ ਨਾ ਲਗਾਓ, ਨਹੀਂ ਤਾਂ ਦਿੱਕਤ ਹੋ ਸਕਦੀ ਹੈ। ਹਲਕੇ ਲੱਛਣਾਂ ਦੇ ਨਾਲ ਪਾਜ਼ੇਟਿਵ ਆਉਣ ’ਤੇ ਜੇਕਰ ਘਰ ਵਿਚ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ ਤਾਂ ਆਈਸੋਲੇਸ਼ਨ ਵਿਚ ਹੀ ਠੀਕ ਹੋ ਸਕਦੇ ਹਨ। ਏਮਜ਼ ਦੇ ਪ੍ਰੋਫੈਸਰ ਮੈਡੀਸਨ ਅਤੇ ਐੱਚ. ਓ. ਡੀ. ਡਾ. ਨਵੀਨ ਵਿਗ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਇਸ ਬੀਮਾਰੀ ਨੂੰ ਹਰਾਉਣਾ ਹੈ ਤਾਂ ਸਾਨੂੰ ਸਿਹਤ ਕਰਮਚਾਰੀਆਂ ਨੂੰ ਬਚਾਉਣਾ ਪਵੇਗਾ। ਉਨ੍ਹਾਂ ਵਿਚੋਂ ਕਈ ਪਾਜ਼ੇਟਿਵ ਆ ਰਹੇ ਹਨ। ਜੇਕਰ ਅਸੀਂ ਸਿਹਤ ਕਰਮਚਾਰੀਆਂ ਨੂੰ ਬਚਾਉਂਦੇ ਹਾਂ ਤਾਂ ਉਹ ਰੋਗੀਆਂ ਨੂੰ ਬਚਾਉਣ ਵਿਚ ਸਮਰੱਥ ਹੋਣਗੇ। ਜੇਕਰ ਅਸੀਂ ਦੋਵਾਂ ਨੂੰ ਬਚਾਵਾਂਗੇ ਤਾਂ ਹੀ ਅਸੀਂ ਅਰਥ ਵਿਵਸਥਾ ਨੂੰ ਬਚਾ ਸਕਾਂਗੇ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਹੋਇਆ ਲਾੜਾ, PPE ਕਿਟ ਪਹਿਨ ਲਾੜੀ ਨੇ ਕੋਵਿਡ ਵਾਰਡ 'ਚ ਪਹਿਨਾਈ ਜੈਮਾਲਾ
ਡਾ. ਸੁਨੀਲ ਕੁਮਾਰ ਦੀ ਸਲਾਹ–ਸਖਤ ਪਾਬੰਦੀ ਨਾਲ ਹੇਠਾਂ ਆਏਗੀ ਪਾਜ਼ੇਟਿਵਿਟੀ ਦਰ
ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਜ਼ਿਲੇ ਦੀ ਪਾਜ਼ੇਟਿਵਿਟੀ ਰੇਟ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਇਸ ਨੂੰ 1-5 ਫੀਸਦੀ ਤੋਂ ਹੇਠਾਂ ਰੱਖਣ ਦਾ ਟੀਚਾ ਰੱਖਣਾ ਚਾਹੀਦਾ ਹੈ। ਮੁੰਬਈ ਵਿਚ ਇਕ ਸਮੇਂ ’ਤੇ 26 ਫੀਸਦੀ ਪਾਜ਼ੇਟਿਵਿਟੀ ਦਰ ਸੀ ਪਰ ਸਖਤ ਪਾਬੰਦੀਆਂ ਤੋਂ ਬਾਅਦ ਇਹ 14 ਫੀਸਦੀ ’ਤੇ ਆ ਗਈ। ਦਿੱਲੀ ਅਜੇ 30 ਫੀਸਦੀ ਪਾਜ਼ੇਟਿਵਿਟੀ ਦਰ ’ਤੇ ਸੰਘਰਸ਼ ਕਰ ਰਹੀ ਹੈ। ਇਥੇ ਸਖਤ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਟਵਿਟਰ ਨੇ ਕੋਰੋਨਾ ਨੂੰ ਲੈ ਕੇ ਭਾਰਤ ਦੀ ਨਿੰਦਾ ਕਰਨ ਵਾਲੇ 52 ਟਵੀਟ ਹਟਾਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ