ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 43 ਲੱਖ ਦੇ ਪਾਰ, ਹੁਣ ਤੱਕ 73 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ
Wednesday, Sep 09, 2020 - 11:19 AM (IST)
ਨਵੀਂ ਦਿੱਲੀ- ਦੇਸ਼ 'ਚ ਕੋਵਿਡ-19 ਦੇ 89,706 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੇ ਕੁੱਲ ਮਾਮਲੇ ਬੁੱਧਵਾਰ ਨੂੰ 43 ਲੱਖ ਦੇ ਪਾਰ ਚੱਲੇ ਗਏ। ਉੱਥੇ ਹੀ 33,98,844 ਲੋਕਾਂ ਦੇ ਠੀਕ ਹੋਣ ਬਾਅਦ ਮਰੀਜ਼ਾਂ ਦੇ ਠੀਕ ਹੋਣ ਦੀ ਦਰ 77.77 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮਹਿਕਮੇ ਦੇ ਸਵੇਰੇ 8 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧ ਕੇ 43,70,128 ਹੋ ਗਏ ਹਨ। ਉੱਥੇ ਹੀ ਪਿਛਲੇ 24 ਘੰਟਿਆਂ 'ਚ 1,115 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 73,890 ਹੋ ਗਈ ਹੈ।
ਦੇਸ਼ 'ਚ ਕੋਵਿਡ-19 ਨਾਲ ਮੌਤ ਦਰ ਘੱਟ ਕੇ 1.69 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ ਦੇਸ਼ 'ਚ ਹਾਲੇ ਵੀ 8,97,394 ਲੋਕਾਂ ਦਾ ਕੋਰੋਨਾ ਇਨਫੈਕਸ਼ਨ ਲਈ ਇਲਾਜ ਜਾਰੀ ਹੈ, ਜੋ ਕਿ ਕੁੱਲ ਮਾਮਲਿਆਂ ਦਾ 20.53 ਫੀਸਦੀ ਹੈ। ਭਾਰਤ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 7 ਅਗਸਤ ਨੂੰ 20 ਲੱਖ ਨੂੰ ਪਾਰ ਕਰ ਗਈ ਸੀ, ਜਦੋਂ ਕਿ 23 ਅਗਸਤ ਨੂੰ 30 ਲੱਖ ਦੇ ਪਾਰ ਅਤੇ 5 ਸਤੰਬਰ ਨੂੰ 40 ਲੱਖੜ ਦੇ ਪਾਰ ਪਹੁੰਚ ਗਈ ਸੀ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ 'ਚ 8 ਸਤੰਬਰ ਤੱਕ 5,18,04,677 ਨਮੂਨਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 11,54,549 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ।