ਦੇਸ਼ ''ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਲੱਖ ਦੇ ਪਾਰ, ਹੁਣ ਤੱਕ 5,815 ਲੋਕਾਂ ਦੀ ਹੋਈ ਮੌਤ
Wednesday, Jun 03, 2020 - 10:27 AM (IST)
ਨਵੀਂ ਦਿੱਲੀ- ਦੇਸ਼ 'ਚ ਕੁੱਲ ਮਰੀਜ਼ਾਂ ਦਾ ਅੰਕੜਾ 2 ਲੱਖ ਨੂੰ ਕਰ ਗਿਆ ਹੈ। ਬੁੱਧਵਾਰ ਨੂੰ ਸਿਹਤ ਮਹਿਕਮਾ ਵਲੋਂ ਜਾਰੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ 'ਚ 8 ਹਜ਼ਾਰ 909 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 24 ਘੰਟਿਆਂ 'ਚ ਹੀ ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਕੇ 217 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ 'ਚ 4776 ਲੋਕ ਠੀਕ ਹੋਏ ਹਨ। ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 2 ਲੱਖ 7 ਹਜ਼ਾਰ 615 ਹੈ। ਇਨ੍ਹਾਂ 'ਚੋਂ 5 ਹਜ਼ਾਰ 815 ਲੋਕਾਂ ਦੀ ਮੌਤ ਹੋ ਚੁਕੀ ਹੈ। ਰਾਹਤ ਭਰੀ ਗੱਲ ਹੈ ਕਿ ਕਰੀਬ 50 ਫੀਸਦੀ ਯਾਨੀ ਇਕ ਲੱਖ 303 ਮਰੀਜ਼ ਕੋਰੋਨਾ ਦੀ ਜੰਗ ਜਿੱਤ ਚੁਕੇ ਹਨ। ਹਾਲੇ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਇਕ ਲੱਖ ਇਕ ਹਜ਼ਾਰ 497 ਹੈ। ਪਿਛਲੇ ਕੁਝ ਦਿਨਾਂ 'ਚ ਮਰੀਜ਼ਾਂ ਦੇ ਠੀਕ ਹੋਣ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ।
ਕੋਰੋਨਾ ਨਾਲ ਸਭ ਤੋਂ ਵਧ ਮਹਾਰਾਸ਼ਟਰ ਪ੍ਰਭਾਵਿਤ ਹੈ। ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ 72 ਹਜ਼ਾਰ ਪਾਰ ਕਰ ਗਿਆ ਹੈ। ਹੁਣ ਤੱਕ 2 ਹਜ਼ਾਰ 465 ਲੋਕ ਆਪਣੀ ਜਾਨ ਗਵਾ ਚੁਕੇ ਹਨ, ਜਦੋਂ ਕਿ 31 ਹਜ਼ਾਰ ਤੋਂ ਵਧ ਲੋਕ ਠੀਕ ਹੋ ਚੁਕੇ ਹਨ। ਹਾਲੇ 38 ਹਜ਼ਾਰ 502 ਸਰਗਰਮ ਮਾਮਲੇ ਹਨ। ਦੂਜੇ ਨੰਬਰ 'ਤੇ ਤਾਮਿਲਨਾਡੂ ਹੈ, ਇੱਥੇ ਹੁਣ ਤੱਕ 24 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆਏ ਹਨ, ਜਿਸ 'ਚ 197 ਲੋਕਾਂ ਦੀ ਮੌਤ ਹੋ ਚੁਕੀ ਹੈ।
ਉੱਥੇ ਹੀ ਤੀਜੇ ਨੰਬਰ 'ਤੇ ਦਿੱਲੀ ਹੈ। ਇੱਥੇ ਹੁਣ ਤੱਕ 22 ਹਜ਼ਾਰ 132 ਮਾਮਲੇ ਸਾਹਮਣੇ ਆ ਚੁਕੇ ਹਨ, ਜਿਸ 'ਚ 556 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ 9243 ਲੋਕ ਠੀਕ ਹੋ ਚੁਕੇ ਹਨ। ਉੱਥੇ ਹੀ ਗੁਜਰਾਤ 'ਚ ਕੁੱਲ ਮਰੀਜ਼ਾਂ ਦਾ ਅੰਕੜਾ 17 ਹਜ਼ਾਰ 617 ਹੋ ਗਿਆ ਹੈ, ਜਿਸ 'ਚ 1092 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਰਾਜਸਥਾਨ 'ਚ ਕੁੱਲ ਮਰੀਜ਼ਾਂ ਦੀ ਗਿਣਤੀ 9373 ਹੈ, ਜਿਸ 'ਚ 203 ਲੋਕਾਂ ਦੀ ਮੌਤ ਹੋ ਚੁਕੀ ਹੈ। ਮੱਧ ਪ੍ਰਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 8420 ਹੈ, ਜਿਸ 'ਚ 364 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਤਰ ਪ੍ਰਦੇਸ਼ 'ਚ ਮਰੀਜ਼ਾਂ ਦਾ ਅੰਕੜਾ 8361 ਹੈ, ਜਿਸ 'ਚ 222 ਲੋਕ ਜਾਨ ਗਵਾ ਚੁਕੇ ਹਨ।