ਪਿਛਲੇ 24 ਘੰਟਿਆਂ ''ਚ ਕੋਰੋਨਾ ਦੇ 6566 ਮਾਮਲੇ ਅਤੇ 194 ਮੌਤਾਂ, ਮਰੀਜ਼ਾਂ ਦਾ ਕੁੱਲ ਅੰਕੜਾ 1.58 ਲੱਖ ਦੇ ਪਾਰ

Thursday, May 28, 2020 - 09:51 AM (IST)

ਪਿਛਲੇ 24 ਘੰਟਿਆਂ ''ਚ ਕੋਰੋਨਾ ਦੇ 6566 ਮਾਮਲੇ ਅਤੇ 194 ਮੌਤਾਂ, ਮਰੀਜ਼ਾਂ ਦਾ ਕੁੱਲ ਅੰਕੜਾ 1.58 ਲੱਖ ਦੇ ਪਾਰ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਹੁਣ ਹੋਰ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੀ ਲਪੇਟ 'ਚ ਆ ਕੇ 194 ਲੋਕਾਂ ਦੀ ਮੌਤ ਹੋ ਚੁਕੀ ਹੈ। ਇਕ ਦਿਨ 'ਚ ਜਾਨ ਗਵਾਉਣ ਵਾਲਿਆਂ ਦਾ ਇਹ ਸਭ ਤੋਂ ਵਧ ਅੰਕੜਾ ਹੈ। ਪਿਛਲੇ 24 ਘੰਟਿਆਂ ਅੰਦਰ 6566 ਨਵੇਂ ਕੇਸ ਆਏ ਹਨ। ਸਿਹਤ ਮਹਿਕਮਾ ਦੀ ਸੂਚਨਾ ਅਨੁਸਾਰ, ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਇਕ ਲੱਖ 58 ਹਜ਼ਾਰ 333 ਹੈ। ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਕੇ ਹੁਣ ਤੱਕ 4 ਹਜ਼ਾਰ 531 ਲੋਕਾਂ ਨੇ ਜਾਨ ਗਵਾ ਦਿੱਤੀ ਹੈ। ਉੱਥੇ ਹੀ ਚੰਗੀ ਗੱਲ ਇਹ ਹੈ ਕਿ ਹੁਣ ਤੱਕ 67 ਹਜ਼ਾਰ 692 ਲੋਕ ਠੀਕ ਹੋ ਚੁਕੇ ਹਨ। ਹਾਲੇ ਦੇਸ਼ 'ਚ 86 ਹਜ਼ਾਰ 110 ਸਰਗਰਮ ਮਾਮਲੇ ਹਨ। ਕੋਰੋਨਾ ਨਾਲ ਮਹਾਰਾਸ਼ਟਰ ਸਭ ਤੋਂ ਪ੍ਰਭਾਵਿਤ ਹੈ। ਇੱਥੇ 57 ਹਜ਼ਾਰ ਦੇ ਕਰੀਬ ਕੋਰੋਨਾ ਮਾਮਲੇ ਸਾਹਮਣੇ ਆ ਚੁਕੇ ਹਨ, ਜਿਨ੍ਹਾਂ 'ਚੋਂ 1897 ਲੋਕਾਂ ਦੀ ਮੌਤ ਹੋ ਚੁਕੀ ਹੈ।

ਉੱਥੇ ਹੀ ਤਾਮਿਲਨਾਡੂ 'ਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 18 ਹਜ਼ਾਰ 545 ਹੈ, ਜਿਨ੍ਹਾਂ 'ਚੋਂ 133 ਲੋਕਾਂ ਦੀ ਮੌਤ ਹੋ ਚੁਕੀ ਹੈ। ਦਿੱਲੀ 'ਚ ਮਰੀਜ਼ਾਂ ਦੀ ਗਿਣਤੀ 15 ਹਜ਼ਾਰ 257 ਹੈ, ਜਿਨ੍ਹਾਂ 'ਚੋਂ 303 ਲੋਕਾਂ ਦੀ ਮੌਤ ਹੋ ਚੁਕੀ ਹੈ। ਗੁਜਰਾਤ ' ਕੁੱਲ ਮਰੀਜ਼ਾਂ ਦਾ ਅੰਕੜਾ 15 ਹਜ਼ਾਰ 195 ਹੈ, ਜਿਨ੍ਹਾਂ 'ਚੋਂ 938 ਲੋਕ ਜਾਨ ਗਵਾ ਚੁਕੇ ਹਨ।

ਰੋਜ਼ ਵਧ ਰਹੀ ਹੈ ਮਰਨ ਵਾਲਿਆਂ ਦੀ ਗਿਣਤੀ
ਕੋਰੋਨਾ ਨਾਲ ਮੌਤ ਦਾ ਅੰਕੜਾ ਹਰ ਰੋਜ਼ ਵਧਦਾ ਜਾ ਰਿਹਾ ਹੈ। 20 ਮਈ ਨੂੰ 140 ਲੋਕਾਂ ਦੀ ਮੌਤ ਹੋਈ ਸੀ। 21 ਮਈ ਨੂੰ 132, 22 ਮਈ ਨੂੰ 148, 23 ਮਈ ਨੂੰ 137, 24 ਮਈ ਨੂੰ 147, 25 ਮਈ ਨੂੰ 154, 26 ਮਈ ਨੂੰ 146, 27 ਮਈ ਨੂੰ 179 ਅਤੇ ਅੱਜ ਯਾਨੀ 28 ਮਈ ਨੂੰ 194 ਲੋਕ ਕੋਰੋਨਾ ਤੋਂ ਜੰਗ ਹਾਰ ਗਏ।

ਦਿਨੋਂ-ਦਿਨ ਵਧਦੀ ਜਾ ਰਹੀ ਹੈ ਮਰੀਜ਼ਾਂ ਦੀ ਗਿਣਤੀ
ਉੱਥੇ ਹੀ 22 ਮਈ ਤੋਂ ਹਰ ਰੋਜ਼ ਕੋਰੋਨਾ ਦੇ ਨਵੇਂ ਮਰੀਜ਼ਾਂ ਦਾ ਅੰਕੜਾ 6 ਹਜ਼ਾਰ ਦੇ ਪਾਰ ਰਹਿ ਰਿਹਾ ਹੈ। 22 ਮਈ ਨੂੰ 6088, 23 ਮਈ ਨੂੰ 6654, 24 ਮਈ ਨੂੰ 6767, 25 ਮਈ ਨੂੰ 6977, 26 ਮਈ ਨੂੰ 6535, 27 ਮਈ ਨੂੰ 6387 ਅਤੇ ਅੱਜ ਯਾਨੀ 28 ਮਈ ਨੂੰ 6566 ਨਵੇਂ ਮਾਮਲੇ ਸਾਹਮਣੇ ਆਏ ਹਨ। ਯਾਨੀ ਦਿਨੋਂ ਦਿਨ ਨਵੇਂ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।


author

DIsha

Content Editor

Related News