ਦੇਸ਼ ''ਚ ਕੋਰੋਨਾ ਜੰਗ ਜਿੱਤਣ ਲਈ ਹੁਣ ਤੱਕ 17 ਕਰੋੜ ਤੋਂ ਵੱਧ ਲੋਕਾਂ ਨੂੰ ਲਾਈ ਗਈ ''ਵੈਕਸੀਨ''

Monday, May 10, 2021 - 11:11 AM (IST)

ਦੇਸ਼ ''ਚ ਕੋਰੋਨਾ ਜੰਗ ਜਿੱਤਣ ਲਈ ਹੁਣ ਤੱਕ 17 ਕਰੋੜ ਤੋਂ ਵੱਧ ਲੋਕਾਂ ਨੂੰ ਲਾਈ ਗਈ ''ਵੈਕਸੀਨ''

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਟੀਕੇ ਦੀਆਂ 17 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੇਸ਼ ਦੇ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 18-44 ਸਾਲ ਉਮਰ ਵਰਗ ਦੇ 2,43,958 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਹੁਣ ਤੱਕ ਇਸ ਉਮਰ ਦੇ 20,29,958 ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਦਿੱਤੀ ਜਾ ਚੁਕੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ; ਦਿੱਲੀ ਦੇ ਸਰੋਜ ਹਸਪਤਾਲ ’ਚ 80 ਡਾਕਟਰ ਪਾਜ਼ੇਟਿਵ, ਇਕ ਦੀ ਮੌਤ

ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ ਤੱਕ ਕੋਰੋਨਾ ਟੀਕੇ ਦੀਆਂ ਕੁੱਲ 17 ਕਰੋੜ 1 ਲੱਖ 76 ਹਜ਼ਾਰ 603 ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਇਨ੍ਹਾਂ 'ਚੋਂ 95,46,871 ਸਿਹਤ ਕਾਮਿਆਂ ਨੂੰ ਪਹਿਲੀ ਜਦੋਂ ਕਿ 64,71090 ਸਿਹਤ ਕਾਮਿਆਂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ। ਉੱਥੇ ਹੀ ਮੋਹਰੀ ਮੋਰਚੇ 'ਤੇ ਤਾਇਨਾਤ 1,39,71,341 ਕਾਮੇ ਟੀਕੇ ਦੀ ਪਹਿਲੀ ਖੁਰਾਕ ਲੈ ਚੁਕੇ ਹਨ, ਜਦੋਂ ਕਿ 77,54,283 ਕਾਮਿਆਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। 18 ਤੋਂ 44 ਸਾਲ ਦੇ 20,39,395 ਲੋਕ ਟੀਕੇ ਦੀ ਪਹਿਲੀ ਖੁਰਾਕ ਲੈ ਚੁਕੇ ਹਨ। ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਦੇ 5,51,74,561 ਲੋਕ ਪਹਿਲੀ, ਜਦੋਂ ਕਿ 65,55,714 ਲੋਕ ਦੂਜੀ ਖੁਰਾਕ ਲੈ ਚੁਕੇ ਹਨ। 60 ਸਾਲ ਤੋਂ ਵੱਧ ਉਮਰ ਦੇ 5,36,72,259 ਲੋਕਾਂ ਨੂੰ ਪਹਿਲੀ ਜਦੋਂ ਕਿ 1,49,77,918 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁਕੀ ਹੈ।

ਇਹ ਵੀ ਪੜ੍ਹੋ : ਸੂਬਿਆਂ ਨੂੰ ਕੋਰੋਨਾ ਰੋਕੂ ਟੀਕਿਆਂ ਦੀਆਂ 17.56 ਕਰੋੜ ਖੁਰਾਕਾਂ ਕਰਵਾਈਆਂ ਗਈਆਂ ਹਨ ਉਪਲੱਬਧ : ਅਨੁਰਾਗ ਠਾਕੁਰ


author

DIsha

Content Editor

Related News