ਕੋਰੋਨਾ ਜੰਗ ''ਚ ਸਰਕਾਰ ਦੀ ਦ੍ਰਿੜਤਾ: ਇੱਕ ਦਿਨ ''ਚ 10 ਲੱਖ ਤੋਂ ਵੱਧ ਲੋਕਾਂ ਦੀ ਜਾਂਚ
Saturday, Aug 22, 2020 - 03:49 PM (IST)
ਨਵੀਂ ਦਿੱਲੀ- ਦੇਸ਼ 'ਚ ਮਹਾਮਾਰੀ ਕੋਵਿਡ-19 ਦਾ ਪ੍ਰਕੋਪ ਭਿਆਨਕ ਹੋਣ ਦੇ ਨਾਲ ਹੀ ਇਸ ਰੋਕਥਾਮ ਲਈ ਜਾਂਚ ਵੀ ਦਿਨੋਂ-ਦਿਨ ਤੇਜ਼ੀ ਨਾਲ ਰਿਕਾਰਡ ਪੱਧਰ 'ਤੇ ਕੀਤੀ ਜਾ ਰਹੀ ਹੈ ਅਤੇ 21 ਅਗਸਤ ਨੂੰ ਇਕ ਦਿਨ 'ਚ ਜਾਂਚ ਦਾ ਅੰਕੜਾ 10 ਲੱਖ ਤੋਂ ਵੱਧ ਹੋ ਗਿਆ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਵਲੋਂ ਸ਼ਨੀਵਾਰ ਨੂੰ ਦੱਸਿਆ ਗਿਆ ਕਿ 21 ਅਗਸਤ ਨੂੰ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 10,23,836 ਨਮੂਨਿਆਂ ਦੀ ਜਾਂਚ ਕੀਤੀ ਗਈ। ਪ੍ਰੀਸ਼ਦ ਅਨੁਸਾਰ 21 ਅਗਸਤ ਤੱਕ ਕੋਰੋਨਾ ਦੀ ਕੁੱਲ ਜਾਂਚ 3,44,91,073 'ਤੇ ਪਹੁੰਚ ਗਈ।
ਸਿਹਤ ਮਹਿਕਮੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਰਿਕਾਰਡ 69,878 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਉੱਥੇ ਹੀ 945 ਮਰੀਜ਼ਾਂ ਦੀ ਇਸ ਵਾਇਰਸ ਨੇ ਜਾਨ ਲੈ ਲਈ। ਦੇਸ਼ 'ਚ ਕੋਰੋਨਾ ਦੇ ਕੁੱਲ ਮਰੀਜ਼ 29,75,702 ਹੋ ਗਈ ਹੈ, ਜਿਸ 'ਚੋਂ ਸਰਗਰਮ ਮਾਮਲੇ 6,97,330 ਹਨ ਅਤੇ 22,22,578 ਲੋਕ ਵਾਇਰਸ ਨੂੰ ਮਾਤ ਦੇ ਚੁਕੇ ਹਨ। ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 55,794 'ਤੇ ਪਹੁੰਚ ਗਈ ਹੈ।