ਨਵੇਂ ਸੀਰੋ ਸਰਵੇ ''ਚ ਖੁਲਾਸਾ, ਦਿੱਲੀ ''ਚ ਕਮਜ਼ੋਰ ਪੈਣ ਲੱਗਾ ਹੈ ਕੋਰੋਨਾ ਵਾਇਰਸ

08/20/2020 1:18:06 PM

ਨਵੀਂ ਦਿੱਲੀ- ਦੇਸ਼ 'ਚ ਮਹਾਮਾਰੀ ਕੋਵਿਡ-19 ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਪਰ ਰਾਜਧਾਨੀ 'ਚ ਇਸ ਦਾ ਪ੍ਰਕੋਪ ਕਾਫ਼ੀ ਦਿਨਾਂ ਤੋਂ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕੋਰੋਨਾ ਵਾਇਰਸ ਦਾ ਰਾਜਧਾਨੀ 'ਚ ਕੀ ਅਸਰ ਹੈ ਵੀਰਵਾਰ ਨੂੰ ਸੂਬਾ ਸਰਕਾਰ ਦੇ ਦੂਜੇ ਸੀਰੋ ਸਰਵੇ ਦੇ ਨਤੀਜੇ ਜਾਰੀ ਕੀਤੇ। ਇਕ ਤੋਂ 7 ਅਗਸਤ ਦਰਮਿਆਨ ਕੀਤੇ ਗਏ ਇਸ ਸਰਵੇ ਦੇ ਨਤੀਜਿਆਂ 'ਚ ਦਿੱਲੀ 'ਚ ਕੋਵਿਡ-19 ਐਂਟੀਬਾਡੀ ਵੱਧ ਕੇ 29.1 ਲੋਕਾਂ 'ਚ ਹੋ ਗਈ। ਦਿੱਲੀ ਦੀ ਜਨਸੰਖਿਆ ਲਗਭਗ 2 ਕਰੋੜ ਹੈ। ਸਰਵੇ ਲਈ 15 ਹਜ਼ਾਰ ਲੋਕਾਂ ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ। ਦਿੱਲੀ 'ਚ ਪਹਿਲਾ ਸੀਰੋ ਸਰਵੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ.ਸੀ.ਡੀ.ਸੀ.) ਨੇ 27 ਜੂਨ ਤੋਂ 5 ਜੁਲਾਈ ਦਰਮਿਆਨ ਕਰਵਾਇਆ ਸੀ। ਇਸ 'ਚ 21,387 ਨਮੂਨੇ ਲਏ ਗਏ ਸਨ। ਇਸ 'ਚ 23.48 ਫੀਸਦੀ ਲੋਕਾਂ 'ਚ ਐਂਟੀਬਾਡੀ ਪਾਈ ਗਈ ਸੀ।

ਇਸ ਰਿਪੋਰਟ ਤੋਂ ਬਾਅਦ ਇਹ ਕਿਹਾ ਜਾਣ ਲੱਗਾ ਸੀ ਕਿ ਦਿੱਲੀ 'ਚ ਕਰੀਬ ਇਕ ਚੌਥਾਈ ਲੋਕ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆਉਣ ਤੋਂ ਬਾਅਦ ਖੁਦ ਹੀ ਇਸ ਤੋਂ ਉੱਭਰ ਗਏ। ਪਹਿਲੇ ਸਰਵੇ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਸਰਕਾਰ ਨੇ ਹਰ ਮਹੀਨੇ ਸੀਰੋ ਸਰਵੇ ਕਰਵਾਉਣ ਦਾ ਫੈਸਲਾ ਕੀਤਾ ਸੀ। ਸ਼੍ਰੀ ਜੈਨ ਨੇ ਦੱਸਿਆ ਕਿ ਦੂਜੇ ਸੀਰੋ ਸਰਵੇ 'ਚ 28.3 ਫੀਸਦੀ ਜਨਾਨੀਆਂ 'ਚ ਐਂਟੀਬਾਡੀ ਪਾਈ ਗਈ ਹੈ, ਉੱਥੇ ਹੀ 60 ਲੱਖ ਲੋਕਾਂ 'ਚ ਐਂਟੀਬਾਡੀ ਬਣ ਗਈ ਹੈ। ਦਿੱਲੀ 'ਚ ਕੋਰੋਨਾ ਦੇ ਕੁੱਲ ਮਾਮਲੇ 1,56,139 ਆ ਚੁਕੇ ਹਨ, ਜਿਨ੍ਹਾਂ 'ਚੋਂ 1,40,767 ਲੋਕ ਠੀਕ ਹੋ ਚੁਕੇ ਹਨ ਅਤੇ 11,137 ਸਰਗਰਮ ਮਾਮਲੇ ਹਨ। ਰਾਜਧਾਨੀ 'ਚ ਕੋਰੋਨਾ 4235 ਲੋਕਾਂ ਦੀ ਜਾਨ ਲੈ ਚੁੱਕਿਆ ਹੈ।


DIsha

Content Editor

Related News