ਦੇਸ਼ ''ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ ਦੀ ਹੋਈ ਮੌਤ
Tuesday, Jun 17, 2025 - 12:32 PM (IST)

ਨਵੀਂ ਦਿੱਲੀ- ਦੇਸ਼ 'ਚ ਪਿਛਲੇ ਤਿੰਨ ਦਿਨਾਂ ਦੌਰਾਨ ਕੋਰੋਨਾ ਸਰਗਰਮ ਮਾਮਲਿਆਂ 'ਚ ਕਮੀ ਦੇਖੀ ਗਈ ਹੈ ਅਤੇ ਮੰਗਲਵਾਰ ਸਵੇਰ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 6836 ਰਹਿ ਗਈ। ਇਸ ਤੋਂ ਪਹਿਲੇ ਐਤਵਾਰ ਅਤੇ ਸੋਮਵਾਰ ਨੂੰ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 7383 ਅਤੇ 7264 ਸੀ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 109 ਪਹੁੰਚ ਗਿਆ ਹੈ ਅਤੇ 428 ਮਾਮਲੇ ਘਟਣ ਨਾਲ ਇਨ੍ਹਾਂ ਦੀ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 6836 ਰਹਿ ਗਈ। ਉੱਥੇ ਹੀ 1168 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਅਜੇ ਤੱਕ ਇਸ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 14772 ਪਹੁੰਚ ਗਈ ਹੈ। ਬੀਤੀ 22 ਮਈ ਨੂੰ ਦੇਸ਼ 'ਚ ਕੋਰੋਨਾ ਦੇ ਮਾਮਲੇ ਸਿਰਫ਼ 257 ਸਰਗਰਮ ਸਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਮਹਾਰਾਸ਼ਟਰ 'ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋਈ ਹੈ।
ਪਿਛਲੇ 24 ਘੰਟਿਆਂ 'ਚ ਜਿੱਥੇ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਸਰਗਰਮ ਮਾਮਲੇ ਕਰਨਾਟਕ ਤੋਂ 105, ਹਰਿਆਣਾ ਤੋਂ 12, ਪੰਜਾਬ ਤੋਂ 10 ਅਤੇ ਰਾਜਸਥਾਨ ਤੋਂ 29 ਮਾਮਲੇ ਸਾਹਮਣੇ ਆਏ ਹਨ ਅਤੇ ਉੱਥੇ ਹੀ ਕੇਰਲ 'ਚ 261, ਦਿੱਲੀ 'ਚ 94, ਗੁਜਰਾਤ 'ਚ 185 ਅਤੇ ਮਹਾਰਾਸ਼ਟਰ 'ਚ 28 ਮਾਮਲੇ ਘੱਟ ਹੋਏ ਹਨ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸੰਕਰਮਣ ਦੇ ਮਾਮਲੇ 'ਚ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਹਾਲਾਂਕਿ ਅੱਜ ਸਵੇਰ ਤੱਕ 261 ਸਰਗਰਮ ਮਾਮਲੇ ਘੱਟ ਹੋਣ ਨਾਲ ਇਸ ਦਾ ਅੰਕੜਾ 1659 ਰਹਿ ਗਿਆ ਹੈ। ਰਾਸ਼ਟਰੀ ਰਾਜਧਾਨੀ 'ਚ 94 ਮਾਮਲੇ ਘਟਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਘੱਟ ਕੇ 512 ਰਹਿ ਗਈ ਅਤੇ ਗੁਜਰਾਤ 'ਚ ਇਸ ਦੇ ਮਾਮਲਿਆਂ ਦੀ ਗਿਣਤੀ ਘੱਟ ਕੇ 1248 ਰਹਿ ਗਈ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਚ 747, ਕਰਨਾਟਕ 'ਚ 696, ਤਾਮਿਲਨਾਡੂ 'ਚ 222, ਉੱਤਰ ਪ੍ਰਦੇਸ਼ 'ਚ 278, ਰਾਜਸਥਾਨ 'ਚ 251, ਹਰਿਆਣਾ 'ਚ 103, ਮੱਧ ਪ੍ਰਦੇਸ਼ 'ਚ 137, ਆਂਧਰਾ ਪ੍ਰਦੇਸ਼ 'ਚ 77, ਓਡੀਸ਼ਾ 'ਚ 52, ਛੱਤੀਸਗੜ੍ਹ 'ਚ 51, ਬਿਹਾਰ 'ਚ 37, ਸਿੱਕਮ 'ਚ 45, ਪੰਜਾਬ 'ਚ 37, ਝਾਰਖੰਡ 'ਚ 32, ਆਸਾਮ 'ਚ 22, ਮਣੀਪੁਰ 'ਚ 19, ਜੰਮੂ-ਕਸ਼ਮੀਰ 'ਚ 15, ਤੇਲੰਗਾਨਾ ਅਤੇ ਪੁਡੂਚੇਰੀ 'ਚ 9-9, ਉੱਤਰਾਖੰਡ 'ਚ 7, ਗੋਆ ਅਤੇ ਲੱਦਾਖ 'ਚ 5-5, ਤ੍ਰਿਪੁਰਾ 'ਚ 4, ਚੰਡੀਗੜ੍ਹ ਅਤੇ ਨਾਗਾਲੈਂਡ 'ਚ 1-1 ਸਰਗਰਮ ਮਾਮਲੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8