ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ ! ਮਾਮਲੇ 4 ਹਜ਼ਾਰ ਤੋਂ ਪਾਰ, ਹੁਣ ਤੱਕ 37 ਲੋਕਾਂ ਨੇ ਗੁਆਈ ਜਾਨ

Tuesday, Jun 03, 2025 - 11:41 AM (IST)

ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ ! ਮਾਮਲੇ 4 ਹਜ਼ਾਰ ਤੋਂ ਪਾਰ, ਹੁਣ ਤੱਕ 37 ਲੋਕਾਂ ਨੇ ਗੁਆਈ ਜਾਨ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਮੰਗਲਵਾਰ ਸਵੇਰੇ ਵਧ ਕੇ 4026 ਤੱਕ ਪਹੁੰਚ ਗਈ। ਪਿਛਲੇ 24 ਘੰਟਿਆਂ 'ਚ ਇਸ ਦੇ ਸੰਕਰਮਣ ਕਾਰਨ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 37 ਪਹੁੰਚ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4026 ਹੋ ਗਈ ਹੈ। ਹੁਣ ਤੱਕ 2700 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 1 ਜਨਵਰੀ ਤੋਂ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 65 ਸਰਗਰਮ ਮਾਮਲੇ ਸਾਹਮਣੇ ਆਏ ਹਨ ਅਤੇ 512 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਇਸ ਸਮੇਂ ਦੌਰਾਨ 5 ਹੋਰ ਮਰੀਜ਼ਾਂ ਨੇ ਆਪਣੀ ਜਾਨ ਗੁਆ ​​ਦਿੱਤੀ। ਜਿਹੜੇ 5 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ 5 ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਇਕ-ਇਕ ਅਤੇ ਮਹਾਰਾਸ਼ਟਰ ਤੋਂ 2 ਮਰੀਜ਼ ਹਨ।

ਇਹ ਵੀ ਪੜ੍ਹੋ : ਹੁਣ ਕਾਲਾ ਕੋਟ ਨਹੀਂ ਪਾਉਣਗੇ ਵਕੀਲ !

ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮੰਤਰਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਭੀੜ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣਾ ਚਾਹੀਦਾ ਜਾਂ ਫਿਰ ਮਾਸਕ ਦੀ ਵਰਤੋਂ ਕਰਨੀ ਅਤੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਕੁੱਲ ਸਰਗਰਮ ਮਾਮਲਿਆਂ ਦੇ ਸਭ ਤੋਂ 1416 ਕੇਰਲ 'ਚ ਅਤੇ ਉਸ ਤੋਂ ਬਾਅਦ 494 ਮਹਾਰਾਸ਼ਟਰ ਤੋਂ ਹਨ। ਦਿੱਲੀ 'ਚ 393 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਜਰਾਤ 'ਚ 397, ਪੱਛਮੀ ਬੰਗਾਲ 'ਚ 372, ਕਰਨਾਟਕ 'ਚ 311, ਤਾਮਿਲਨਾਡੂ 'ਚ 215, ਉੱਤਰ ਪ੍ਰਦੇਸ਼ 'ਚ 138, ਰਾਜਸਥਾਨ 'ਚ 75, ਹਰਿਆਣਾ 'ਚ 44, ਆਂਧਰਾ ਪ੍ਰਦੇਸ਼ ' 28, ਪੁਡੂਚੇਰੀ 'ਚ 27, ਮੱਧ ਪ੍ਰਦੇਸ਼ 'ਚ 21, ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ 'ਚ 11-11, ਓਡੀਸ਼ਾ 'ਚ 15, ਜੰਮੂ ਕਸ਼ਮੀਰ ਅਤੇ ਪੰਜਾਬ 'ਚ 9-9, ਗੋਆ 'ਚ 8, ਆਸਾਮ 'ਚ 6, ਸਿੱਕਮ ਅਤੇ ਤੇਲੰਗਾਨਾ 'ਚ ਚਾਰ-ਚਾਰ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ 'ਚ ਤਿੰਨ, ਮਿਜ਼ੋਰਮ 'ਚ 2 ਅਤੇ ਚੰਡੀਗੜ੍ਹ 'ਚ ਕੋਰੋਨਾ ਦੇ 2 ਸਰਗਰਮ ਮਾਮਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News