ਕੋਰੋਨਾ ਤੋਂ ਹਾਰ ਚੁੱਕੇ ਸਫ਼ਾਈ ਸੇਵਕ ਦੇ ਪਰਿਵਾਰ ਨੂੰ ਕੇਜਰੀਵਾਲ ਨੇ ਦਿੱਤਾ ਇਕ ਕਰੋੜ ਦਾ ਚੈੱਕ

08/21/2020 4:06:36 PM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਵਧਦੇ ਇਨਫੈਕਸ਼ਨ ਦਰਮਿਆਨ ਸਫ਼ਾਈ ਸੇਵਕ ਜਾਨ ਜ਼ੋਖਮ 'ਚ ਪਾ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਇਸ ਵਿਚ ਕਈ ਸਫ਼ਾਈ ਕਾਮਾ ਕੋਰੋਨਾ ਨਾਲ ਲੜਦੇ ਹੋਏ ਆਪਣੀ ਜਾਨ ਵੀ ਗਵਾ ਚੁਕੇ ਹਨ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜਿਹੀ ਹੀ ਇਕ ਕੋਰੋਨਾ ਯੋਧੇ ਦੇ ਪਰਿਵਾਰ ਲਈ ਮਦਦ ਦਾ ਹੱਥ ਵਧਾਇਆ ਹੈ। ਕੇਜਰੀਵਾਲ ਨੇ ਡਿਊਟੀ ਦੌਰਾਨ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਇਕ ਸਫ਼ਾਈ ਸੇਵਕ ਰਾਜੂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਸਾਰੇ ਕੋਰੋਨਾ ਯੋਧਿਆ 'ਤੇ ਮਾਣ ਹੈ, ਜੋ ਦਿੱਲੀ ਦੀ ਜਨਤਾ ਦੀ ਸੁਰੱਖਿਆ ਲਈ ਆਪਣੀ ਜਾਨ ਤਿਆਗ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਦਿੱਲੀ 'ਚ 50 ਹਜ਼ਾਰ ਤੋਂ ਵੱਧ ਸਫ਼ਾਈ ਸੇਵਕ ਹਨ। ਉਹ ਲੋਕਾਂ ਦੇ ਘਰ-ਘਰ ਜਾ ਕੇ ਕੂੜਾ ਚੁੱਕਦੇ ਹਨ, ਅਜਿਹੇ 'ਚ ਉਨ੍ਹਾਂ ਨੂੰ ਇਨਫੈਕਸ਼ਨ ਦਾ ਸਭ ਤੋਂ ਵੱਧ ਖਤਰਾ ਹੈ। ਦਿੱਲੀ ਸਫ਼ਾਈ ਕਰਮੀ ਐਸੋਸੀਏਸ਼ਨ ਦਾ ਦੋਸ਼ ਹੈ ਕਿ ਨਗਰ ਨਿਗਮ ਵਲੋਂ ਕਿਸੇ ਵੀ ਤਰ੍ਹਾਂ ਦੀ ਸਹੂਲੀਅਤ ਨਹੀਂ ਦਿੱਤੀ ਜਾ ਰਹੀ ਹੈ।

PunjabKesari


DIsha

Content Editor

Related News