ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ''ਤੇ ਸ਼ੁਰੂ ਹੋਈ ਦੇਸ਼ ਦੀ ਪਹਿਲੀ UPI ਬੇਸਡ ਕੈਸ਼ਲੇਸ ਪਾਰਕਿੰਗ

Tuesday, Jul 06, 2021 - 10:03 PM (IST)

ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ''ਤੇ ਸ਼ੁਰੂ ਹੋਈ ਦੇਸ਼ ਦੀ ਪਹਿਲੀ UPI ਬੇਸਡ ਕੈਸ਼ਲੇਸ ਪਾਰਕਿੰਗ

ਨਵੀਂ ਦਿੱਲੀ - ਦਿੱਲੀ ਮੈਟਰੋ ਨੇ ਮੰਗਲਵਾਰ ਨੂੰ ਕਸ਼ਮੀਰੀ ਗੇਟ ਰੇਲਵੇ ਸਟੇਸ਼ਨ 'ਤੇ FASTag/UPI ਬੇਸਡ ਕੈਸ਼ਲੇਸ਼ ਪਾਰਕਿੰਗ ਸ਼ੁਰੂ ਕੀਤੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। DMRC ਦੇ ਐੱਮ.ਡੀ. ਡਾ. ਮੰਗੂ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਪਹਿਲੀ ਵਾਰ ਕਸ਼ਮੀਰੀ ਗੇਟ ਰੇਲਵੇ ਸਟੇਸ਼ਨ 'ਤੇ FASTag/UPI ਬੇਸਡ ਕੈਸ਼ਲੇਸ਼ ਪਾਰਕਿੰਗ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ DMRC ਅਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਅਫਸਰ ਵੀ ਮੌਜੂਦ ਰਹੇ।

DMRC ਮੁਤਾਬਕ ਮਲਟੀ ਮਾਡਲ ਇੰਟੀਗ੍ਰੇਸ਼ਨ ਪਹਿਲ ਦੇ ਤਹਿਤ ਸਟੇਸ਼ਨ 'ਤੇ ਆਟੋ, ਟੈਕਸੀ ਅਤੇ ਈ-ਰਿਕਸ਼ਾ ਲਈ ਇੰਟਰਮੀਡੀਏਟ ਪਬਲਿਕ ਟਰਾਂਸਪੋਰਟ (ਆਈ.ਪੀ.ਟੀ.) ਲੇਨ ਦਾ ਵੀ ਉਦਘਾਟਨ ਕੀਤਾ ਗਿਆ।

ਗੇਟ ਨੰਬਰ 6 'ਤੇ ਮਿਲੇਗੀ ਕੈਸ਼ਲੇਸ ਪਾਰਕਿੰਗ ਦੀ ਸਹੂਲਤ
ਕੈਸ਼ਲੇਸ ਪਾਰਕਿੰਗ ਦੀ ਸਹੂਲਤ ਕਸ਼ਮੀਰੀ ਗੇਟ ਸਟੇਸ਼ਨ ਦੇ ਗੇਟ ਨੰਬਰ 6 'ਤੇ ਮਿਲੇਗੀ। ਇੱਥੇ 55 ਚਾਰ ਪਹੀਆ ਅਤੇ 174 ਦੋ ਪਹੀਆ ਵਾਹਨ ਖੜ੍ਹੇ ਹੋ ਸਕਦੇ ਹਨ। ਇੱਥੇ ਐਂਟਰੀ, ਐਗਜ਼ਿਟ ਅਤੇ ਪੇਮੈਂਟ ਸਭ FASTag ਦੇ ਜ਼ਰੀਏ ਹੋਵੇਗਾ। ਪਾਰਕਿੰਗ ਫੀਸ FASTag ਦੇ ਜ਼ਰੀਏ ਹੀ ਕੱਟ ਜਾਵੇਗੀ, ਇਸ ਨਾਲ ਮੁਸਾਫਰਾਂ ਦਾ ਸਮਾਂ ਬਚੇਗਾ। ਹਾਲਾਂਕਿ, ਕਸ਼ਮੀਰੀ ਸਟੇਸ਼ਨ ਦੇ ਇਸ ਗੇਟ 'ਤੇ ਸਿਰਫ FASTag ਵਾਲੇ ਵਾਹਨਾਂ ਨੂੰ ਹੀ ਐਂਟਰੀ ਮਿਲੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News