ਦੇਸ਼ ਦਾ ਪਹਿਲਾ ਆਇਸ ਕੈਫੇ, ਮਈ ਤਕ ਲੈ ਸਕਦੇ ਹੋ ਇਸ ਦਾ ਆਨੰਦ

Friday, Feb 21, 2020 - 02:15 AM (IST)

ਦੇਸ਼ ਦਾ ਪਹਿਲਾ ਆਇਸ ਕੈਫੇ, ਮਈ ਤਕ ਲੈ ਸਕਦੇ ਹੋ ਇਸ ਦਾ ਆਨੰਦ

ਸ਼੍ਰੀਨਗਰ — ਲੱਦਾਖ 'ਚ 14 ਹਜ਼ਾਰ ਫੁੱਟ ਦੀ ਉੱਚਾਈ 'ਤੇ ਲੇਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਦੇਸ਼ ਦਾ ਪਹਿਲਾਂ ਆਇਸ ਕੈਫੇ ਬਣਾਇਆ ਗਿਆ ਹੈ। ਇਥੇ ਮਸਾਲਾ ਚਾਹ, ਜਿੰਜਰ-ਟੀ, ਬਟਰ-ਟੀ ਅਤੇ ਮਸਾਲਾ ਮੈਗੀ ਸਰਵ ਕੀਤੀ ਜਾਂਦੀ ਹੈ। ਇਸ ਨੂੰ ਬਾਰਡਰ ਆਰਗੇਨਾਇਜੇਸ਼ਨ ਨੇ ਚਾਰ ਸਥਾਨਕ ਨੌਜਵਾਨਾਂ ਨਾਲ ਮਿਲ ਕੇ ਬਣਾਇਆ ਹੈ। ਇਹ ਲੱਦਾਖ ਦੇ ਮੀਰੂ ਪਿੰਡ ਦੇ ਨੇੜੇ ਹੈ।

ਇੰਝ ਤਿਆਰ ਹੋਇਆ ਕੈਫੇ
ਇਸ ਦਾ ਆਇਡਿਆ ਮੈਕੇਨਿਕਲ ਇੰਜੀਨੀਅਰ ਸੋਨਮ ਵਾਂਗਚੁਕ ਦੇ ਪ੍ਰੋਜੈਕਟ ਤੋਂ ਲਿਆ ਗਿਆ ਹੈ। ਇਸ ਮੁਤਾਬਕ ਸਤੂਪ ਬਣਾਉਣ 'ਚ ਪਾਇਪ ਦਾ ਇਸਤੇਮਾਲ ਹੁੰਦਾ ਹੈ। ਉੱਚਾਈ ਚੋਂ ਆਉਣ ਵਾਲੇ ਪਾਣੀ 'ਚ ਉਛਾਲ ਹੁੰਦਾ ਹੈ। ਜਦੋਂ ਪਾਣੀ ਲਾਈਨ ਦੇ ਆਖਰੀ ਸਿਰੇ 'ਤੇ ਲੱਗੇ ਸਪ੍ਰੈ ਤੋਂ ਨਿਕਲਦਾ ਹੈ ਅਤੇ ਸਰਦੀ 'ਚ ਬੁੰਦ ਦੇ ਰੂਪ 'ਚ ਨਿਕਲਦੇ ਹੀ ਜੰਮ ਜਾਂਦਾ ਹੈ। ਇਸ ਤਰ੍ਹਾਂ ਉਥੇ ਇਕ ਕੋਨ ਦੇ ਆਕਾਰ ਦਾ ਬਰਫੀਲਾ ਢੇਰ ਤਿਆਰ ਹੋ ਜਾਂਦਾ ਹੈ। ਇਸ ਕੈਫੇ ਨੂੰ ਵੀ ਇੰਝ ਹੀ ਤਿਆਰ ਕੀਤਾ ਗਿਆ ਹੈ। ਕੋਨ ਆਕਾਰ ਦੇ ਸਟਰੱਕਚਰ 'ਤੇ ਪਾਣੀ ਪਾਇਆ ਜਾਂਦਾ ਹੈ ਹੌਲੀ-ਹੌਲੀ ਇਸ 'ਤੇ ਬਰਫ ਦੀ ਪਰਤ ਬਣਦੀ ਜਾਂਦੀ ਹੈ। ਇਸ ਦੇ ਅੰਦਰ ਕਾਫੀ ਜਗ੍ਹਾ ਹੈ ਇਨਸਾਨ ਰੇਸਤਰਾਂ ਵਾਂਗ ਬੈਠ ਸਕਦਾ ਹੈ ਅਤੇ ਮੌਜ ਮਸਤੀ ਕਰ ਸਕਦਾ ਹੈ।

ਬਰਫ ਪਿਘਲਣ 'ਤੇ ਪਾਣੀ 'ਤੇ ਸਿੰਚਾਈ ਹੋਵੇਗੀ
ਕੈਫੇ ਨੂੰ ਇਨਵਾਇਰਮੈਂਟ ਫਰੈਂਡਲੀ ਬਣਾਇਆ ਗਿਆ ਹੈ। ਸੈਲਾਨੀ ਮਈ 2020 ਤਕ ਇਥੇ ਆ ਸਕਦੇ ਹਨ। ਇਸ ਤੋਂ ਬਾਅਦ ਇਹ ਪਿਘਲਨਾ ਸ਼ੁਰੂ ਹੋਵੇਗਾ। ਪਾਣੀ ਬੇਕਾਰ ਨਾ ਹੋਵੇ, ਇਸ ਦੀ ਵੀ ਵਿਵਸਥਾ ਕੀਤੀ ਗਈ ਹੈ। ਬਰਫ ਪਿਘਲਣ 'ਤੇ ਪਾਣੀ ਨੂੰ ਸਟੋਰ ਕੀਤਾ ਜਾਵੇਗਾ ਅਤੇ ਸਿੰਚਾਈ ਦੇ ਕੰਮ ਆਵੇਗਾ।


author

Inder Prajapati

Content Editor

Related News