ਲੋਕ ਸਭਾ ਦੀਆਂ 4 ਅਤੇ ਵਿਧਾਨਸਭਾ ਦੀਆਂ 10 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
Thursday, May 31, 2018 - 09:01 AM (IST)
ਨਵੀਂ ਦਿੱਲੀ — ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਨਾਗਾਲੈਂਡ ਵਿਚ ਲੋਕ ਸਭਾ ਦੀਆਂ ਚਾਰ ਅਤੇ ਹੋਰ ਸੂਬਿਆਂ 'ਚ ਵਿਧਾਨ ਸਭਾ ਦੀਆਂ 10 ਸੀਟਾਂ ਲਈ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਲਈ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਇਨ੍ਹਾਂ ਉਪ ਚੋਣਾਂ ਵਿਚ ਸਭ ਤੋਂ ਜ਼ਿਆਦਾ ਨਜ਼ਰਾਂ ਉੱਤਰ ਪ੍ਰਦੇਸ਼ ਦੀ ਕੈਰਾਨਾ ਲੋਕ ਸਭਾ ਸੀਟ 'ਤੇ ਹਨ ਕਿਉਂਕਿ ਇਥੇ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਰਾਲੋਦ ਉਮੀਦਵਾਰ ਨੂੰ ਸਮਰਥਨ ਦੇ ਰਹੀਆਂ ਹਨ। ਇਸ ਦੇ ਨਾਲ ਹੀ ਇਹ ਨਤੀਜੇ ਇਸ ਲਈ ਵੀ ਖਾਸ ਹਨ ਕਿਉਂਕਿ ਇਨ੍ਹਾਂ ਦਾ ਅਸਰ 2019 ਦੀਆਂ ਲੋਕ ਸਭਾ ਚੋਣਾਂ 'ਤੇ ਵੀ ਪਵੇਗਾ।
ਲੋਕ ਸਭਾ ਸੀਟਾਂ
ਯੂ.ਪੀ. ਕੈਰਾਨਾ
ਮਹਾਰਾਸ਼ਟਰ ਪਾਲਘਰ ਅਤੇ ਭੰਡਾਰਾ-ਗੋਂਦਿਆ
ਨਾਗਾਲੈਂਡ
ਵਿਧਾਨ ਸਭਾ ਸੀਟਾਂ
ਪਲੁਸ ਕਾਦੇਗਾਂਵ(ਮਹਾਰਾਸ਼ਟਰ)
ਨੂਰਪੁਰ(ਉੱਤਰ ਪ੍ਰਦੇਸ਼)
ਜੋਕੀਹਾਟ(ਬਿਹਾਰ)
ਗੋਮਿਆ ਅਤੇ ਸਿੱਲੀ(ਝਾਰਖੰਡ)
ਚੇਂਗਾਨੂਰ(ਕੇਰਲ)
ਅੰਪਤਿ(ਮੇਘਾਲਿਆ)
ਸ਼ਾਹਕੋਟ(ਪੰਜਾਬ)
ਥਰਾਲੀ(ਉੱਤਰਖੰਡ)
ਮੇਹੇਸ਼ਤਲਾ(ਪੰਛਮੀ ਬੰਗਾਲ)
