ਸੀਤਰਾਮਣ ਨੇ ਬ੍ਰਿਟਿਸ਼ ਰੱਖਿਆ ਮੰਤਰੀ ਵੱਲੋਂ 'ਨਜ਼ਰ ਅੰਦਾਜ਼' ਕੀਤੇ ਜਾਣ ਵਾਲੀ ਖਬਰ ਨੂੰ ਦੱਸਿਆ 'ਬੇਬੁਨਿਆਦ'

Monday, Jul 02, 2018 - 12:40 PM (IST)

ਸੀਤਰਾਮਣ ਨੇ ਬ੍ਰਿਟਿਸ਼ ਰੱਖਿਆ ਮੰਤਰੀ ਵੱਲੋਂ 'ਨਜ਼ਰ ਅੰਦਾਜ਼' ਕੀਤੇ ਜਾਣ ਵਾਲੀ ਖਬਰ ਨੂੰ ਦੱਸਿਆ 'ਬੇਬੁਨਿਆਦ'

ਲੰਡਨ (ਬਿਊਰੋ)— ਬ੍ਰਿਟੇਨ ਦੇ ਰੱਖਿਆ ਮੰਤਰੀ ਗੇਵਿਨ ਵਿਲੀਅਮਸਨ ਨੇ ਆਪਣੀ ਭਾਰਤੀ ਹਮਰੁਤਬਾ ਨਿਰਮਲਾ ਸੀਤਾਰਮਣ ਨਾਲ ਦੋ-ਪੱਖੀ ਬੈਠਕ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਕਰਨ 'ਤੇ ਉਹ ਕਥਿਤ ਰੂਪ ਵਿਚ ਬ੍ਰਿਟੇਨ ਦੀ ਕੈਬਨਿਟ ਦੇ ਨਿਸ਼ਾਨੇ 'ਤੇ ਆ ਗਏ ਹਨ। ਸੀਤਾਰਮਣ ਲੰਡਨ ਵਿਚ ਪਹਿਲੇ 'ਬ੍ਰਿਟੇਨ-ਭਾਰਤ ਹਫਤਾ' ਬੈਠਕ ਵਿਚ ਸ਼ਾਮਲ ਹੋਣ ਵਾਲੀ ਸੀ। ਹਾਲਾਂਕਿ ਮੀਡੀਆ ਵਿਚ ਆਈ ਇਸ ਖਬਰ ਨੂੰ ਨਿਰਮਲਾ ਸੀਤਾਰਮਣ ਨੇ 'ਬੇਬੁਨਿਆਦ' ਦੱਸਿਆ ਹੈ।
ਇਕ ਅੰਗਰੇਜੀ ਅਖਬਾਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੈਠਕ ਲਈ ਇਕ ਮਹੀਨੇ ਤੋਂ ਪਹਿਲਾਂ ਹੀ ਭਾਰਤੀ ਅਧਿਕਾਰੀਆਂ ਵੱਲੋਂ ਬੇਨਤੀ ਕੀਤੀ ਗਈ ਸੀ। ਉੱਧਰ ਵਿਲੀਅਮਸਨ ਨੇ ਸੀਤਾਰਮਣ ਨਾਲ 20 ਤੋਂ 22 ਜੂਨ ਵਿਚਕਾਰ ਸੁਰੱਖਿਆ ਸਹਿਯੋਗ ਅਤੇ ਰੱਖਿਆ ਖਰੀਦ ਨੂੰ ਲੈ ਕੇ ਦੋ-ਪੱਖੀ ਵਾਰਤਾ 'ਤੇ ਮਿਲਣ ਤੋਂ ਇਨਕਾਰ ਕਰ ਦਿੱਤਾ।


ਸੀਤਰਾਮਣ ਨੇ ਟਵਿੱਟਰ 'ਤੇ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਇਸ ਖਬਰ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਨੇ ਕਿਹਾ,''ਮੈਂ ਉਸ ਅੰਗਰੇਜੀ ਅਖਬਾਰ ਤੋਂ ਨਿਰਾਸ਼ ਹਾਂ। ਬਿਲਕੁੱਲ ਬੇਬੁਨਿਆਦ ਖਬਰ। ਬ੍ਰਿਟੇਨ ਅਤੇ ਭਾਰਤ ਵਿਚਕਾਰ ਮਜ਼ਬੂਤ ਸੰਬੰਧ ਹਨ। ਬੈਠਕ ਲਈ ਸਹਿਮਤੀ ਨਾਲ ਤਰੀਕ 'ਤੇ ਚਰਚਾ ਚੱਲ ਰਹੀ ਹੈ ਅਤੇ ਮੈਂ ਬੈਠਕ ਚਾਹੁੰਦੀ ਹਾਂ।'' ਅਖਬਾਰ ਨੇ ਬ੍ਰਿਟਿਸ਼ ਸਕਰਾਰ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ,''ਲੋਕ ਇਸ ਗੱਲ ਨੂੰ ਲੈ ਕੇ ਬਹੁਤ ਨਾਰਾਜ਼ ਹਨ।'' ਸੂਤਰ ਨੇ ਕਿਹਾ,''ਭਾਰਤ ਦਾ ਰੱਖਿਆ ਬਜਟ ਵਿਸ਼ਵ ਦੇ ਤੇਜ਼ੀ ਨਾਲ ਵੱਧਦੇ ਰੱਖਿਆ ਬਜਟਾਂ ਵਿਚੋਂ ਇਕ ਹੈ, ਜਿਸ ਵਿਚ ਸਾਲ ਵਿਚ 50 ਅਰਬ ਡਾਲਰ ਦੇ ਕਰੀਬ ਖਰਚ ਹੁੰਦਾ ਹੈ। ਅਜਿਹਾ ਲੱਗਦਾ ਹੈ ਕਿ ਇਹ ਵਿਲੀਅਮਸਨ ਦਾ ਇਕ ਹੋਰ ਬਿਨਾ ਸੋਚਿਆ ਸਮਝਿਆ ਫੈਸਲਾ ਹੈ।'' 
ਖਬਰ ਵਿਚ ਕਿਹਾ ਗਿਆ ਹੈ ਕਿ ਵਿਲੀਅਮਸਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਭਾਰਤੀ ਹਮਰੁਤਬਾ ਸੀਤਾਰਮਣ ਨੂੰ ਨਜ਼ਰ ਅੰਦਾਜ਼ ਕਰ ਕੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥ ਵਿਵਸਥਾ ਵਾਲੇ ਦੇਸ਼ ਨੂੰ ਨਾਰਾਜ਼ ਕਰ ਦਿੱਤਾ ਹੈ। ਲੰਡਨ ਅਤੇ ਬਰਮਿੰਘਮਸ਼ਾਇਰ ਵਿਚ 18 ਤੋਂ 22 ਜੂਨ ਨੂੰ ਆਯੋਜਿਤ 'ਬ੍ਰਿਟੇਨ-ਭਾਰਤ ਹਫਤਾ' ਦੇ ਬਾਨੀ ਮਨੋਜ ਲਾਡਵਾ ਨੇ ਕਿਹਾ,''ਜੇ ਵਿਲੀਅਮਸਨ ਨੇ ਕੁਝ ਸਮਾਂ ਕੱਢਿਆ ਹੁੰਦਾ ਤਾਂ ਅਸਲ ਵਿਚ ਚੰਗਾ ਹੁੰਦਾ ਪਰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਬੈਠਕ ਲਈ ਭਾਰਤੀ ਕਾਫੀ ਬੇਕਰਾਰ ਸਨ।'' ਪ੍ਰੋਗਰਾਮ ਵਿਚ ਦੋ ਦਿਨੀਂ ਸੰਮੇਲਨ ਅਤੇ ਬ੍ਰਿਟੇਨ-ਭਾਰਤ ਪੁਰਸਕਾਰ ਵੀ ਸ਼ਾਮਲ ਸੀ। ਇਸ ਵਿਚ ਸੀਤਾਰਮਣ ਸ਼ਾਮਲ ਹੋਣ ਵਾਲੀ ਸੀ ਪਰ ਉਨ੍ਹਾਂ ਦੀ ਯਾਤਰਾ ਟਾਲ ਦਿੱਤੀ ਗਈ ਕਿਉਂਕਿ ਵਿਲੀਅਮਸਨ ਨਾਲ ਮੁਲਾਕਾਤ ਤੈਅ ਨਹੀਂ ਹੋ ਪਾਈ ਸੀ।


Related News