ਜਨਤਾ ਨਾਲ ਕੀਤੇ ਵਾਅਦੇ ਨਹੀਂ ਪੂਰੇ ਕਰ ਸਕਿਆ ਕੌਂਸਲਰ ਤਾਂ ਖ਼ੁਦ ਨੂੰ ਚੱਪਲਾਂ ਨਾਲ ਕੁੱਟਿਆ

08/02/2023 1:13:03 PM

ਅਮਰਾਵਤੀ- ਆਂਧਰਾ ਪ੍ਰਦੇਸ਼ 'ਚ ਇਕ ਕੌਂਸਲਰ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਆਪਣੀਆਂ ਮੂੰਹ 'ਤੇ ਚੱਪਲਾਂ ਮਾਰ ਰਿਹਾ ਹੈ। ਦਰਅਸਲ ਵੋਟ ਮੰਗਣ ਸਮੇਂ ਕੌਂਸਲਰ ਨੇ ਜਨਤਾ ਨਾਲ ਕਈ ਵਾਅਦੇ ਕੀਤੇ ਸਨ। ਇਨ੍ਹਾਂ ਵਾਅਦਿਆਂ ਦੇ ਪੂਰਾ ਨਾ ਹੋਣ ਮਗਰੋਂ ਉਸ ਨੇ ਖ਼ੁਦ 'ਤੇ ਗੁੱਸਾ ਕੱਢਿਆ ਅਤੇ ਖ਼ੁਦ ਨੂੰ ਹੀ ਚੱਪਲਾਂ ਨਾਲ ਕੁੱਟਿਆ। ਇਸ ਕੌਂਸਲਰ ਦਾ ਨਾਂ ਮੁਲਾਪਾਰਥੀ ਰਾਮਾਰਾਜੂ ਦੱਸਿਆ ਗਿਆ ਹੈ। 

ਇਹ ਵੀ ਪੜ੍ਹੋ- ਰਿਪੋਰਟ 'ਚ ਖ਼ੁਲਾਸਾ: ਦੇਸ਼ ਦੇ 4001 ਵਿਧਾਇਕ ਨੇ ਮਾਲੋ-ਮਾਲ, 54,545 ਕਰੋੜ ਦੀ ਜਾਇਦਾਦ ਦੇ ਨੇ ਮਾਲਕ

ਇਹ ਘਟਨਾ ਪਰੀਸ਼ਦ ਦੀ ਬੈਠਕ ਦੇ ਚੱਲਦੇ ਹੋਏ ਅਤੇ ਵੀਡੀਓ ਵਾਇਰਲ ਹੋ ਗਿਆ। ਰਾਮਾਰਾਜੂ ਨੇ ਕਿਹਾ ਕਿ ਮੇਰੇ ਕੌਂਸਲਰ ਬਣੇ 31 ਮਹੀਨੇ ਬੀਤ ਚੁੱਕੇ ਹਨ ਪਰ ਮੈਂ ਆਪਣੇ ਇਲਾਕੇ ਵਿਚ ਕੋਈ ਵੀ ਕੰਮ ਨਹੀਂ ਕਰਵਾ ਸਕਿਆ ਹਾਂ। ਮੇਰੇ ਖੇਤਰ ਵਿਚ ਬਿਜਲੀ, ਸਫਾਈ, ਸੜਕ ਅਤੇ ਹੋਰ ਸਮੱਸਿਆਵਾਂ ਅਜੇ ਤੱਕ ਬਣੀਆਂ ਹੋਈਆਂ ਹਨ। ਰਾਮਾਰਾਜੂ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਤੋਂ ਮੈਂ ਖ਼ੁਦ ਨੂੰ ਚੱਪਲਾਂ ਨਾਲ ਕੁੱਟਿਆ। 40 ਸਾਲਾ ਕੌਂਸਲਰ ਰਾਮਾਰਾਜੂ ਆਟੋ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਨੇ ਕਿਹਾ ਕਿ ਮੈਂ ਸਾਰੇ ਸੰਭਵ ਯਤਨ ਕੀਤੇ ਪਰ ਵੋਟਰਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿਚ ਅਜੇ ਤੱਕ ਨਾਕਾਮ ਹਾਂ। 

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ 'ਚ ਵੱਡੀ ਖ਼ਬਰ: ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਈ ਦਿੱਲੀ ਪੁਲਸ

ਕੌਂਸਲਰ ਨੇ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ 'ਤੇ ਵਾਰਡ ਨੰਬਰ-20 ਦੀ ਅਣਦੇਖੀ ਕਰਨ ਦੇ ਦੇਸ਼ ਵੀ ਲਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕ ਵੀ ਵੋਟਰ ਨੂੰ ਪਾਣੀ ਦਾ ਕੁਨੈਕਸ਼ਨ ਨਹੀਂ ਮਿਲਿਆ ਹੈ। ਮੀਟਿੰਗ ਮਗਰੋਂ ਕੌਂਸਲਰ ਰਾਮਾਰਾਜੂ ਕਾਫੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨਾਲੋਂ ਮਰ ਜਾਣਾ ਬਿਹਤਰ ਹੈ। ਲੋਕਲ ਬਾਡੀ ਚੋਣਾਂ 'ਚ ਰਾਮਾਰਾਜੂ ਨੂੰ ਟੀ. ਡੀ. ਪੀ ਨੇ ਆਪਣਾ ਸਮਰਥਨ ਦਿੱਤਾ ਸੀ।

ਇਹ ਵੀ ਪੜ੍ਹੋਦਿੱਲੀ-UP ਤੱਕ ਨੂਹ ਹਿੰਸਾ ਦਾ ਸੇਕ, ਖ਼ੁਫੀਆ ਏਜੰਸੀਆਂ ਨੇ ਪੁਲਸ ਨੂੰ ਕੀਤਾ ਅਲਰਟ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News