ਭਾਜਪਾ ਕੌਂਸਲਰ ਬਾਲਾਜੀ ਕਾਂਬਲੇ ਦਾ ਕਤਲ
Wednesday, Jun 27, 2018 - 09:50 AM (IST)

ਮੁੰਬਈ— ਮਹਾਰਾਸ਼ਟਰ ਦੇ ਪੂਣੇ ਦੇ ਆਲੰਦੀ ਨਗਰਪਾਲਿਕਾ ਦੇ ਭਾਜਪਾ ਕੌਂਸਲਰ ਬਾਲਾਜੀ ਕਾਂਬਲੇ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 4-5 ਹਥਿਆਰਬੰਦ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਾਲਾਜੀ ਕਾਂਬਲੇ 'ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਜਾਣਕਾਰੀ ਮੁਤਾਬਕ ਗੰਭੀਰ ਰੂਪ ਤੋਂ ਜ਼ਖਮੀ ਕੌਂਸਲਰ ਬਾਲਾਜੀ ਕਾਂਬਲੇ ਨੂੰ ਤੁਰੰਤ ਹੀ ਬਾਈ. ਏ. ਐੱਮ. 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਅਤੇ ਨਾ ਹੀ ਹਥਿਆਰਾਂ ਦੇ ਬਾਰੇ 'ਚ ਪੁਲਸ ਦੇ ਹੱਥ ਕੋਈ ਸਬੂਤ ਲੱਗ ਸਕਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਕਰ ਰਹੀ ਹੈ।