ਜ਼ਹਿਰੀਲੀ ਕਫ ਸਿਰਪ ਨੇ ਲਈ ਇਕ ਹੋਰ ਜਾਨ, ਮੌਤਾਂ ਦਾ ਅੰਕੜਾ 27 ਪਹੁੰਚਿਆ
Tuesday, Feb 03, 2026 - 01:55 PM (IST)
ਬੈਤੂਲ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪਰਾਸੀਆ 'ਚ ਸਾਹਮਣੇ ਆਏ ਕੋਲਡਰਿਫ ਕਫ ਸਿਰਪ ਕਾਂਡ ਨੇ ਇਕ ਵਾਰ ਮੁੜ ਪੂਰੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਫ ਸਿਰਪ ਪੀ ਕੇ ਬੀਮਾਰ ਹੋਏ ਬੈਤੂਲ ਜ਼ਿਲ੍ਹੇ ਦੇ ਟੀਕਾਬਰੀ ਪਿੰਡ ਵਾਸੀ 4 ਸਾਲਾ ਮਾਸੂਮ ਹਰਸ਼ ਨੇ ਐਤਵਾਰ ਰਾਤ ਨਾਗਪੁਰ ਏਮਜ਼ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਰਸ਼ ਪਿਛਲੇ 4 ਮਹੀਨਿਆਂ ਤੋਂ ਆਈਸੀਯੂ 'ਚ ਦਾਖ਼ਲ ਸੀ ਅਤੇ ਕੋਮਾ 'ਚ ਸੀ। ਉਸ ਦੀ ਮੌਤ ਦੇ ਨਾਲ ਹੀ ਇਸ ਜ਼ਹਿਰੀਲੀ ਦਵਾਈ ਕਾਂਡ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ।
ਹਰਸ਼ ਦੀ ਹਾਲਤ ਸ਼ੁਰੂਆਤ ਤੋਂ ਹੀ ਬੇਹੱਦ ਨਾਜ਼ੁਕ ਸੀ। ਪੋਸਟਮਾਰਟਮ ਤੋਂ ਬਾਅਦ ਸੋਮਵਾਰ ਨੂੰ ਉਸ ਦੀ ਲਾਸ਼ ਪਿੰਡ ਲਿਆਂਦੀ ਗਈ, ਜਿੱਥੇ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ। ਹਰਸ਼ ਦੇ ਪਿਤਾ ਗੋਕੁਲ ਕਿਸਾਨ ਹਨ। 2 ਬੇਟਿਆਂ 'ਚ ਹਰਸ਼ ਵੱਡਾ ਸੀ। ਆਮਲਾ ਐੱਸਡੀਐੱਮ ਸ਼ੈਲੇਂਦਰ ਬਡੋਨੀਆ ਨੇ ਹਰਸ਼ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੋਲਡਰਿਫ ਕਫ ਸਿਰਪ ਪੀਣ ਨਾਲ ਗੰਭੀਰ ਰੂਪ ਨਾਲ ਬੀਮਾਰ ਹੋਏ ਬੱਚਿਆਂ 'ਚ ਵੀ ਉਹ ਵੀ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
