12 ਮੈਡੀਕਲ ਕਾਲਜਾਂ ''ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ! BJP ਆਗੂ ਦੀ ਧੀ ''ਤੇ CBI ਦੀ ਕਾਰਵਾਈ
Thursday, Jul 03, 2025 - 11:24 AM (IST)

ਨੈਸ਼ਨਲ ਡੈਸਕ : ਸੀਬੀਆਈ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ 'ਚ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ 9 ਰਾਜਾਂ ਦੇ 12 ਨਿੱਜੀ ਮੈਡੀਕਲ ਕਾਲਜਾਂ ਵਿਰੁੱਧ ਕੇਸ ਦਰਜ ਕੀਤਾ ਹੈ ਤੇ 40 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਮੇਰਠ ਦਾ ਐਨਸੀਆਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਐਨਸੀਆਰਆਈਐਮਐਸ) ਵੀ ਇਸ ਕਾਰਵਾਈ ਦੇ ਦਾਇਰੇ 'ਚ ਆਇਆ ਹੈ, ਜਿਸਦੀ ਚੇਅਰਪਰਸਨ ਭਾਜਪਾ ਆਗੂ ਅਤੇ ਸਮਾਜਵਾਦੀ ਪਾਰਟੀ ਦੀ ਸਾਬਕਾ ਐਮਐਲਸੀ ਡਾ. ਸਰੋਜਨੀ ਅਗਰਵਾਲ ਹੈ। ਸੀਬੀਆਈ ਨੇ ਡਾ. ਸਰੋਜਨੀ ਦੀ ਧੀ ਸ਼ਿਵਾਨੀ ਅਗਰਵਾਲ, ਜੋ ਕਿ ਕਾਲਜ ਦੀ ਸਹਾਇਕ ਪ੍ਰਬੰਧ ਨਿਰਦੇਸ਼ਕ ਹੈ, ਵਿਰੁੱਧ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।
ਪੂਰਾ ਮਾਮਲਾ ਕੀ ਹੈ?
ਸੀਬੀਆਈ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਐਨਸੀਆਰ ਮੈਡੀਕਲ ਕਾਲਜ ਨੇ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਤੋਂ ਮਾਨਤਾ ਪ੍ਰਾਪਤ ਕਰਨ ਲਈ ਧੋਖਾਧੜੀ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਨਕਲੀ ਫੈਕਲਟੀ (ਪ੍ਰੌਕਸੀ ਸਟਾਫ) ਦਿਖਾਏ ਗਏ। ਮਰੀਜ਼ਾਂ ਦੇ ਰਿਕਾਰਡ ਤਿਆਰ ਕੀਤੇ ਗਏ ਜੋ ਕਦੇ ਹਸਪਤਾਲ ਨਹੀਂ ਆਏ। ਫੈਕਲਟੀ ਵੱਲੋਂ ਇਲਾਜ ਦੇ ਜਾਅਲੀ ਰਿਕਾਰਡ ਤਿਆਰ ਕੀਤੇ ਗਏ। ਬਾਇਓਮੈਟ੍ਰਿਕ ਸਿਸਟਮ ਨਾਲ ਛੇੜਛਾੜ ਕਰ ਕੇ ਫੈਕਲਟੀ ਦੀ ਮੌਜੂਦਗੀ ਦਿਖਾਈ ਗਈ। ਮੈਡੀਕਲ ਕੌਂਸਲ ਆਫ਼ ਇੰਡੀਆ (ਐਮਸੀਆਈ) ਦੇ ਅਧਿਕਾਰੀਆਂ ਨੂੰ ਮਾਨਤਾ ਪ੍ਰਾਪਤ ਕਰਨ ਲਈ ਲੱਖਾਂ ਰੁਪਏ ਰਿਸ਼ਵਤ ਦਿੱਤੀ ਗਈ।
ਇਹ ਵੀ ਪੜ੍ਹੋ...ਰੋਕੀ ਗਈ ਕੇਦਾਰਨਾਥ ਯਾਤਰਾ ! ਜ਼ਮੀਨ ਖਿਸਕਣ ਕਾਰਨ ਸੜਕ ਹੋਈ ਬੰਦ
ਮੇਰਠ 'ਚ ਛਾਪਾ: 9 ਘੰਟੇ ਦੀ ਤਲਾਸ਼ੀ
ਸੀਬੀਆਈ ਨੇ ਮੰਗਲਵਾਰ ਨੂੰ ਮੇਰਠ ਦੇ ਬੇਗਮਪੁਲ ਵਿੱਚ ਜਵਾਹਰ ਕੁਆਰਟਰਜ਼ ਵਿਖੇ ਐਨਸੀਆਰ ਮੈਡੀਕਲ ਕਾਲਜ ਅਤੇ ਡਾ. ਸਰੋਜਨੀ ਅਗਰਵਾਲ ਦੇ ਘਰ 'ਤੇ ਲਗਭਗ 9 ਘੰਟੇ ਛਾਪਾ ਮਾਰਿਆ। ਇਸ ਦੌਰਾਨ ਓਪੀਡੀ ਰਜਿਸਟਰ, ਵਿਦਿਆਰਥੀ ਰਜਿਸਟ੍ਰੇਸ਼ਨ ਡੇਟਾ, ਕੰਪਿਊਟਰ ਅਤੇ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ। ਡਾ. ਸਰੋਜਨੀ ਨਾਲ ਜੁੜੇ ਕਾਲਜ ਸਟਾਫ ਅਤੇ ਡਾਕਟਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ...ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ ! ਇੰਨੇ ਦਿਨ ਲਈ ਵਧੀਆਂ ਛੁੱਟੀਆਂ
ਸ਼ਿਵਾਨੀ ਅਗਰਵਾਲ ਵਿਰੁੱਧ ਕੇਸ
ਸੀਬੀਆਈ ਰਿਪੋਰਟ ਦੇ ਅਨੁਸਾਰ ਸ਼ਿਵਾਨੀ ਅਗਰਵਾਲ, ਜੋ ਕਿ ਕਾਲਜ ਦੀ ਸਹਾਇਕ ਪ੍ਰਬੰਧ ਨਿਰਦੇਸ਼ਕ ਹੈ। ਇਸ ਪੂਰੇ ਘੁਟਾਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਸਨੇ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਤੇ ਜਾਂਚ ਟੀਮ ਤੋਂ ਅਨੁਕੂਲ ਰਿਪੋਰਟ ਪ੍ਰਾਪਤ ਕਰਨ ਲਈ ਰਿਸ਼ਵਤ ਦੇਣ ਦੀ ਯੋਜਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ...ਬੰਦ ਹੋ ਜਾਵੇਗਾ ਤੁਹਾਡਾ ਪੈਨ ਕਾਰਡ ! ਸਰਕਾਰ ਵੱਲੋਂ ਵੱਡਾ ਅਪਡੇਟ ਜਾਰੀ
ਸੀਬੀਆਈ ਦੀ ਜਾਂਚ ਦੇਸ਼ ਭਰ 'ਚ ਫੈਲੀ
ਸੀਬੀਆਈ ਦੀ ਇਹ ਕਾਰਵਾਈ ਸਿਰਫ਼ ਮੇਰਠ ਤੱਕ ਸੀਮਤ ਨਹੀਂ ਸੀ। ਜਿਨ੍ਹਾਂ 9 ਰਾਜਾਂ ਵਿੱਚ ਛਾਪੇਮਾਰੀ ਕੀਤੀ ਗਈ ਉਨ੍ਹਾਂ ਵਿੱਚ ਸ਼ਾਮਲ ਹਨ: ਉੱਤਰ ਪ੍ਰਦੇਸ਼, ਕਰਨਾਟਕ, ਰਾਜਸਥਾਨ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਹੋਰ ਰਾਜ। ਛੱਤੀਸਗੜ੍ਹ ਦੇ ਸ਼੍ਰੀ ਰਾਵਤਪੁਰਾ ਸਰਕਾਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਚ 3 ਡਾਕਟਰਾਂ ਸਮੇਤ 6 ਲੋਕਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ, ਜਿਨ੍ਹਾਂ ਤੋਂ ਮੌਕੇ 'ਤੇ ਹੀ 55 ਲੱਖ ਰੁਪਏ ਦੀ ਰਿਸ਼ਵਤ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਸਰਕਾਰੀ ਅਧਿਆਪਕਾਂ ਲਈ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਹੁਕਮ ; ਹੁਣ ਈ-ਅਟੈਂਡੈਂਸ ਦੇ ਨਾਲ-ਨਾਲ...
ਸੀਬੀਆਈ ਦੀ ਕਾਰਵਾਈ ਜਾਰੀ
ਸੀਬੀਆਈ ਨੇ ਇਸ ਮਾਮਲੇ ਵਿੱਚ ਹੁਣ ਤੱਕ 35 ਲੋਕਾਂ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਏਜੰਸੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8