ਕੋਰੋਨਾ ਆਫ਼ਤ ''ਚ ਸਿੱਖ ਭਾਈਚਾਰਾ ਲੋਕਾਂ ਨੂੰ ਘਰ ਬੈਠੇ ਉਪਲੱਬਧ ਕਰਵਾ ਰਿਹੈ ਆਯੂਰਵੈਦਿਕ ਦਵਾਈਆਂ ਅਤੇ ਕਾੜ੍ਹਾ

05/04/2021 6:40:18 PM

ਨਵੀਂ ਦਿੱਲੀ- ਕੋਰੋਨਾ ਸੰਕਰਮਣ ਦੀ ਆਫ਼ਤ ਦਰਮਿਆਨ ਸਿੱਖ ਭਾਈਚਾਰਾ ਮਨੁੱਖਤਾ ਦੀ ਸੇਵਾ ਲਈ ਵੱਧ-ਚੜ੍ਹ ਕੇ ਕੰਮ ਕਰ ਰਿਹਾ ਹੈ ਅਤੇ ਇਸੇ ਪਹਿਲ ਦੇ ਅਧੀਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੀ ਗੁਰੂ ਨਾਨਕ ਸੇਲ ਅਤੇ ਨਾਨਕ ਸ਼ਾਹੀ ਸੰਸਾਰ ਦੇ ਮੁੱਖ ਦਿੱਲੀ ਅਤੇ ਦਿੱਲੀ ਤੋਂ ਬਾਹਰ ਲੋਕਾਂ ਨੂੰ ਘਰ ਬੈਠੇ ਆਯੂਰਵੈਦਿਕ ਦਵਾਈਆਂ, ਕਾੜ੍ਹਾ ਅਤੇ ਇਮਿਊਨਿਟੀ ਵਧਾਉਣ ਵਾਲੀ ਹੋਰ ਸਮੱਗਰੀ ਉਪਲੱਬਧ ਕਰਵਾ ਰਹੇ ਹਨ। ਸੰਸਥਾ ਦੇ ਮੁਖੀ ਬਬੇਕ ਸਿੰਘ ਮਾਟਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਜਸਪ੍ਰੀਤ ਸਿੰਘ ਮਾਟਾ ਨਾਲ ਮਿਲ ਕੇ ਕੋਰੋਨਾ ਕਾਲ 'ਚ ਘਰੋਂ ਬਾਹਰ ਡਿਊਟੀ ਕਰ ਕੇ ਫ਼ੌਜ ਕਰਮੀ, ਪੁਲਸ ਮੁਲਾਜ਼ਮ, ਸਿਹਤ ਕਾਮੇ ਅਤੇ ਹੋਰ ਕੋਰੋਨਾ ਯੋਧਿਆਂ ਨੂੰ ਆਯੂਰਵੈਦਿਕ ਦਵਾਈਆਂ ਅਤੇ ਕਾੜ੍ਹਾ ਉਪਲੱਬਧ ਕਰਵਾ ਰਹੇ ਹਨ।

ਡਾਕ ਰਾਹੀਂ ਹੁਣ ਤੱਕ ਸੈਂਕੜੇ ਲੋਕਾਂ ਤੱਕ ਦਵਾਈਆਂ ਪਹੁੰਚਾਈਆਂ ਜਾ ਚੁਕੀਆਂ ਹਨ। ਡਾਕ ਦੀ ਕੋਈ ਫ਼ੀਸ ਨਹੀਂ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਸਲਾਹ ਅਨੁਸਾਰ ਉਨ੍ਹਾਂ ਨੇ ਦਿੱਲੀ 'ਚ ਪਿੱਪਲ ਦੇ ਪੌਦੇ ਵੰਡਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਪਿੱਪਲ ਦਾ ਦਰੱਖਤ ਲਗਭਗ 22 ਘੰਟਿਆਂ ਤੱਕ ਆਕਸੀਜਨ ਦਿੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਉਹ 400 ਪੌਦੇ ਵੰਡਣਗੇ।

ਇਹ ਵੀ ਪੜ੍ਹੋ : ਆਪਣਿਆਂ ਨੇ ਮੂੰਹ ਮੋੜਿਆ ਤਾਂ ਰੋਜ਼ੇਦਾਰ ਮੁਸਲਿਮ ਨੌਜਵਾਨਾਂ ਨੇ ਕਰਵਾਇਆ ਅੰਤਿਮ ਸੰਸਕਾਰ


DIsha

Content Editor

Related News