ਸਲਾਮ : ਕੋਰੋਨਾ ਮਰੀਜ਼ਾਂ ਦੀ ਸੇਵਾ ''ਚ ਲੱਗੇ ਡਾਕਟਰ ਦਾ ਹਾਲ ਦੇਖ ਰੋ ਪਈ ਦੁਨੀਆ

Tuesday, Jun 23, 2020 - 02:35 PM (IST)

ਸਲਾਮ : ਕੋਰੋਨਾ ਮਰੀਜ਼ਾਂ ਦੀ ਸੇਵਾ ''ਚ ਲੱਗੇ ਡਾਕਟਰ ਦਾ ਹਾਲ ਦੇਖ ਰੋ ਪਈ ਦੁਨੀਆ

ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਵਿਰੁੱਧ ਦੇਸ਼ ਦੀ ਜੰਗ ਆਏ ਦਿਨ ਕਠਿਨ ਹੁੰਦੀ ਜਾ ਰਹੀ ਹੈ। ਵਾਇਰਸ ਦੇ ਵਧਦੇ ਇਨਫੈਕਸ਼ਨ ਦਰਮਿਆਨ ਡਾਕਟਰਾਂ ਦੀ ਚੁਣੌਤੀ ਬਹੁਤ ਵੱਡੀ ਹੈ, ਉਹ ਦਿਨ-ਰਾਤ ਮਰੀਜ਼ਾਂ ਦੀ ਸੇਵਾ 'ਚ ਲੱਗੇ ਹੋਏ ਹਨ। ਅਜਿਹੇ 'ਚ ਇਕ ਯੋਧੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀ ਅੱਖਾਂ ਨਮ ਹੋ ਗਈਆਂ।

ਸਿਵਲ ਸੇਵਾ ਦੇ ਸੀਨੀਅਰ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਲਿਖਿਆ ਕਿ ਇਹ ਇਕ ਡਾਕਟਰ ਦਾ ਹੱਥ ਹੈ। 10 ਘੰਟੇ ਦੀ ਡਿਊਟੀ ਅਤੇ ਇਨਫੈਕਸ਼ਨ ਤੋਂ ਬਚਾਅ ਲਈ ਪਾਏ ਗਏ ਦਸਤਾਨੇ ਅਤੇ ਸੂਟ ਹਟਾਉਣ ਤੋਂ ਬਾਅਦ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ। ਅਵਨੀਸ਼ ਨੇ ਯੋਧਿਆਂ ਦੇ ਇਸ ਹੌਂਸਲੇ ਨੂੰ ਸਲਾਮ ਕੀਤਾ।

PunjabKesariਕੋਰੋਨਾ ਯੋਧਿਆਂ ਦੇ ਦਰਦ ਬਿਆਨ ਕਰ ਰਹੀ ਇਸ ਤਸਵੀਰ ਨੂੰ ਦੇਖ ਲੋਕ ਭਾਵੁਕ ਹੋ ਗਏ, ਲੋਕਾਂ ਨੇ ਉਨ੍ਹਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਹੋਰ ਸਿਹਤ ਕਾਮਿਆਂ ਨੇ ਵੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ-ਆਪਣੀ ਪਰੇਸ਼ਾਨੀ ਦੱਸੀ। ਹਾਲ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਕੋਰੋਨਾ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ ਹਨ, ਜੋ ਮੁਸ਼ਕਲਕ ਹਾਲਾਤ ਨੂੰ ਦਿਖਾਉਂਦੇ ਹਨ ਕਿ ਕਿਵੇਂ ਡਾਕਟਰ ਅਤੇ ਹੋਰ ਹੈਲਥ ਵਰਕਰਜ਼ ਕੰਮ ਕਰ ਰਹੇ ਹਨ।


author

DIsha

Content Editor

Related News