ਕੋਰੋਨਾ ਪੀੜਤ ਮਰੀਜ਼ ਨੇ ਹਸਪਤਾਲ ਦੀ 5ਵੀਂ ਮੰਜ਼ਲ ''ਤੇ ਮਾਰੀ ਛਾਲ, ਮੌਤ

05/04/2021 5:57:35 PM

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਨਿੱਜੀ ਚਿਰਾਯੂ ਹਸਪਤਾਲ ਦੀ 5ਵੀਂ ਮੰਜ਼ਲ ਤੋਂ ਕੋਰੋਨਾ ਵਾਇਰਸ ਪੀੜਤ 45 ਸਾਲਾ ਵਿਅਕਤੀ ਨੇ ਮੰਗਲਵਾਰ ਸਵੇਰੇ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਖਜ਼ੂਰੀ ਸੜਕ ਪੁਲਸ ਥਾਣਾ ਇੰਚਾਰਜ ਸੰਧਿਆ ਮਿਸ਼ਰਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇਵੇਂਦਰ ਮਾਲਵੀਏ (45) ਦੇ ਰੂਪ 'ਚ ਕੀਤੀ ਗਈ ਹੈ ਅਤੇ ਉਹ ਸ਼ਹਿਰ ਦੇ ਭੇਲ ਇਲਾਕੇ ਸਥਿਤ ਅਵਧਪੁਰੀ ਕਾਲੋਨੀ ਦਾ ਰਹਿਣ ਵਾਲਾ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਉਹ ਇਸ ਹਸਪਤਾਲ 'ਚ 29 ਅਪ੍ਰੈਲ ਨੂੰ ਦਾਖ਼ਲ ਹੋਇਆ ਸੀ। ਮਿਸ਼ਰਾ ਨੇ ਦੱਸਿਆ ਕਿ ਉਹ ਚੌਥੀ ਮੰਜ਼ਲ 'ਚ ਆਈ.ਸੀ.ਯੂ. 'ਚ ਦਾਖ਼ਲ ਸੀ ਅਤੇ ਉਹ ਮੰਗਲਵਾਰ ਸਵੇਰੇ ਕਰੀਬ 7.30 ਵਜੇ 5ਵੀਂ ਮੰਜ਼ਲ 'ਤੇ ਗਿਆ ਅਤੇ ਉੱਥੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਹੈਦਰਾਬਾਦ ਦੇ ਚਿੜੀਆਘਰ 'ਚ 8 ਏਸ਼ੀਆਈ ਸ਼ੇਰ ਕੋਰੋਨਾ ਪਾਜ਼ੇਟਿਵ, ਭਾਰਤ 'ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ

ਉਨ੍ਹਾਂ ਕਿਹਾ ਕਿ ਦੇਵੇਂਦਰ ਮਾਲਵੀਏ ਦੀ ਪਤਨੀ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੈ ਅਤੇ ਉਹ ਆਪਣੇ ਘਰ 'ਚ ਏਕਾਂਤਵਾਸ 'ਚ ਰਹਿ ਰਹੀ ਹੈ। ਮਿਸ਼ਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੇਵੇਂਦਰ ਦੇ ਸਾਲੇ ਦੀ ਵੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁਕੀ ਸੀ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਉਹ ਤਣਾਅ 'ਚ ਸੀ। ਮਿਸ਼ਰਾ ਨੇ ਦੱਸਿਆ ਕਿ ਸੋਮਵਾਰ ਰਾਤ ਉਸ ਨੇ ਆਪਣੇ ਚਚੇਰੇ ਭਰਾ ਨਾਲ ਫ਼ੋਨ 'ਤੇ ਗੱਲ ਕੀਤੀ ਸੀ।

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ ਮਾਮਲੇ 2 ਕਰੋੜ ਦੇ ਪਾਰ, ਮੌਤਾਂ ਦੇ ਅੰਕੜੇ ਕਰਦੇ ਨੇ ਹੈਰਾਨ


DIsha

Content Editor

Related News