ਲਾਕ ਡਾਊਨ ਨੂੰ ਲੈ ਕੇ ਮੋਦੀ ਦੀ ਲੋਕਾਂ ਨੂੰ ਅਪੀਲ, ਕਿਹਾ- ਮੰਨ ਲਓ ਇਸ ਮਾਂ ਦੀ ਗੱਲ

03/24/2020 1:01:44 PM

ਨਵੀਂ ਦਿੱਲੀ— ਚੀਨ ਤੋਂ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਭਾਰਤ 'ਚ ਵੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼ ਭਰ 'ਚ ਕਈ ਸੂਬੇ ਇਸ ਮਹਾਮਾਰੀ ਨਾਲ ਲੜਨ ਲਈ ਲਾਕ ਡਾਊਨ ਹੋ ਗਏ ਹਨ। ਬੱਸਾਂ, ਟਰੇਨਾਂ ਅਤੇ ਇੱਥੋਂ ਤਕ ਕਿ ਹਵਾਈ ਆਵਾਜਾਈ 'ਤੇ ਵੀ 31 ਮਾਰਚ ਤਕ ਰੋਕ ਲਾ ਦਿੱਤੀ ਗਈ ਹੈ। ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੇ ਬਾਵਜੂਦ ਲੋਕ ਘਰਾਂ ਤੋਂ ਨਿਕਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੀਡੀਓ ਜ਼ਰੀਏ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਸੋਮਵਾਰ ਨੂੰ ਵੀ ਮੋਦੀ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਲਾਕ ਡਾਊਨ ਨੂੰ ਅਜੇ ਵੀ ਕਈ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

 

ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਟਵੀਟ ਕਰਦਿਆਂ ਪੀ. ਐੱਮ. ਮੋਦੀ ਨੇ ਲਿਖਿਆ ਕਿ ਆਓ ਇਸ ਮਾਂ ਦੀ ਭਾਵਨ ਦਾ ਆਦਰ ਕਰੀਏ ਅਤੇ ਆਪਣੇ ਘਰ 'ਚ ਰਹੀਏ। ਉਹ ਸਾਨੂੰ ਇਹ ਹੀ ਸੰਦੇਸ਼ ਦੇ ਰਹੀ ਹੈ। ਇਸ ਵੀਡੀਓ 'ਚ ਇਕ ਝੁੱਗੀ-ਝੌਂਪੜੀ ਦੇ ਬਾਹਰ ਬੈਠੀ ਇਕ ਬਜ਼ੁਰਗ ਔਰਤ ਥਾਲੀ ਵਜਾ ਰਹੀ ਹੈ। ਕ੍ਰਿਪਾ ਕਰ ਕੇ ਖੁਦ ਨੂੰ ਬਚਾਓ, ਆਪਣੇ ਪਰਿਵਾਰ ਨੂੰ ਬਚਾਓ, ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰੋ। ਪੀ. ਐੱਮ. ਮੋਦੀ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਨਿਯਮਾਂ ਅਤੇ ਕਾਨੂੰਨਾਂ ਦਾ ਪਾਲਣ ਕਰਵਾਉਣ।


Tanu

Content Editor

Related News