ਮਹਾਰਾਸ਼ਟਰ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਮੌਤਾਂ ਦਾ ਅੰਕੜਾ 200 ਤੋਂ ਪਾਰ

Saturday, Apr 18, 2020 - 11:58 AM (IST)

ਮਹਾਰਾਸ਼ਟਰ ''ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਮੌਤਾਂ ਦਾ ਅੰਕੜਾ 200 ਤੋਂ ਪਾਰ

ਮੁੰਬਈ-ਮਹਾਰਾਸ਼ਟਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 118 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਸੂਬੇ 'ਚ ਹੁਣ ਤੱਕ 3320 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਹੈ ਕਿ 20 ਅਪ੍ਰੈਲ ਤੋਂ ਕੁਝ ਉਦਯੋਗਿਕ ਗਤੀਵਿਧੀਆਂ ਸ਼ੁਰੂ ਹੋਣਗੀਆਂ ਪਰ ਇਹ ਕੋਰੋਨਾ ਵਾਇਰਸ ਰੋਕਥਾਮ ਦੇ ਲਈ ਤੈਅ ਨਿਯਮਾਂ ਦੇ ਆਧਾਰ 'ਤੇ ਹੋਵੇਗੀ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਸੂਬੇ 'ਚ 7 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋਈ ਹੈ। ਹੁਣ ਤੱਕ ਕੁੱਲ 201 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਲਾਜ ਤੋਂ ਬਾਅਦ 331 ਲੋਕ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ 61,740 ਲੋਕਾਂ ਦੀ ਕੋਰੋਨਾ ਜਾਂਚ ਹੋਈ ਹੈ। 

ਇਹ ਵੀ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ 7 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋ 5 ਮੁੰਬਈ ਦੇ ਹਨ ਜੋ ਕਿ ਡਾਇਬਿਟੀਜ਼, ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨਾਲ ਪੀੜਤ ਸੀ। ਸੂਬੇ 'ਚ ਹੁਣ ਤੱਕ 3320 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚੋਂ 2085 ਮਾਮਲੇ ਮੁੰਬਈ ਦੇ ਹਨ। ਇਸ ਦੇ ਨਾਲ ਹੀ ਕੁੱਲ 201 ਮੌਤਾਂ 'ਚੋਂ 122 ਲੋਕਾਂ ਦੀ ਮੌਤ ਇਕੱਲੇ ਮੁੰਬਈ ਸ਼ਹਿਰ 'ਚ ਹੋਈ ਹੈ। 

ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਕੋਰੋਨਾਵਾਇਰਸ ਕਾਰਨ 14 ਹਜ਼ਾਰ ਤੋਂ ਪਾਰ ਇਨਫੈਕਟਡ ਮਾਮਲਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ। ਹੁਣ ਤੱਕ 14378 ਇਨਫੈਕਟਡ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 480 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 1992 ਲੋਕ ਠੀਕ ਵੀ ਹੋ ਚੁੱਕੇ ਹਨ। 


author

Iqbalkaur

Content Editor

Related News