ਜੰਮੂ-ਕਸ਼ਮੀਰ ਤਕ ਕੋਰੋਨਾ ਦਾ ਖੌਫ, ਸਕੂਲ ਤੇ ਸਿਨੇਮਾ ਹਾਲ ਬੰਦ
Wednesday, Mar 11, 2020 - 12:46 PM (IST)
ਜੰਮੂ— ਕੋਰੋਨਾ ਵਾਇਰਸ ਦਾ ਖੌਫ ਜੰਮੂ-ਕਸ਼ਮੀਰ 'ਚ ਇਸ ਕਦਰ ਹੈ ਕਿ ਇੱਥੋਂ ਦੇ ਪ੍ਰਾਇਮਰੀ ਸਕੂਲ, ਸਿਨੇਮਾ ਹਾਲ ਅਤੇ ਆਂਗਨਵਾੜੀ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਜੰਮੂ ਦੇ 5 ਜ਼ਿਲਿਆਂ— ਜੰਮੂ, ਸਾਂਬਾ, ਕਠੂਆ, ਰਈਸ ਅਤੇ ਊਧਮਪੁਰ 'ਚ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ। ਕੋਰੋਨਾ ਦੇ ਖੌਫ ਨੂੰ ਦੇਖਦਿਆਂ 31 ਮਾਰਚ ਤਕ ਸਕੂਲ, ਸਿਨੇਮਾ ਹਾਲ ਅਤੇ ਆਂਗਨਵਾੜੀ ਕੇਂਦਰ ਬੰਦ ਰਹਿਣਗੇ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਕੋਰੋਨਾ ਦੇ 2 ਸ਼ੱਕੀ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਇਕ ਮਾਮਲਾ ਪਾਜੀਟਿਵ ਪਾਇਆ ਗਿਆ। ਇੱਥੇ ਇਕ 63 ਸਾਲਾ ਔਰਤ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ, ਜਿਸ ਨੂੰ ਜੰਮੂ ਦੇ
ਇੱਥੇ ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ 104 ਦੇਸ਼ਾਂ 'ਚ ਪੈਸ ਪਸਾਰ ਚੁੱਕੇ ਕੋਰੋਨਾ ਵਾਇਰਸ ਨਾਲ ਲੋਕਾਂ 'ਚ ਦਹਿਸ਼ਤ ਹੈ। ਭਾਰਤ 'ਚ ਕੋਰੋਨਾ ਦੀ ਲਪੇਟ 'ਚ 59 ਲੋਕ ਆ ਚੁੱਕੇ ਹਨ। ਉੱਥੇ ਹੀ ਪੂਰੀ ਦੁਨੀਆ 'ਚ 1 ਲੱਖ ਤੋਂ ਵਧੇਰੇ ਲੋਕ ਇਸ ਵਾਇਸਰ ਤੋਂ ਪੀੜਤ ਹਨ। ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਨਾਲ 4200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ।