ਕੋਰੋਨਾਵਾਇਰਸ 'ਤੇ ਐਕਸ਼ਨ ਮੋਡ 'ਚ ਸਰਕਾਰ, ਚੁੱਕੇ ਅਹਿਮ ਕਦਮ

03/04/2020 1:01:52 PM

ਨਵੀਂ ਦਿੱਲੀ—ਦੁਨੀਆ ਭਰ 'ਚ ਫੈਲੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਭਾਰਤ 'ਚ ਵੀ ਇਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ, ਜਿਸਦੇ ਮੱਦੇਨਜ਼ਰ ਹੁਣ ਭਾਰਤ ਸਰਕਾਰ ਨੇ ਇਸ ਕੋਰੋਨਾਵਾਇਰਸ (ਕੋਵਿਡ-19) ਨਾਲ ਨਿਪਟਣ ਲਈ ਕਈ ਕਦਮ ਚੁੱਕੇ ਹਨ। ਕੋਵਿਡ-19 ਨੂੰ ਲੈ ਕੇ ਕੈਬਨਿਟ ਸਕੱਤਰਾਂ ਨੇ ਸਮੀਖਿਆ ਬੈਠਕ ਕੀਤੀ। ਇਸ 'ਚ ਸਬੰਧਿਤ ਮੰਤਰਾਲਿਆਂ ਦੇ ਸਕੱਤਰਾਂ, ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨਾਲ ਕੋਵਿਡ-19 ਦੇ ਕੰਟਰੋਲ ਨੂੰ ਲੈ ਕੇ ਤਿਆਰੀਆਂ 'ਤੇ ਚਰਚਾ ਕੀਤੀ। ਇਸ ਦੌਰਾਨ ਇਹ ਅਹਿਮ ਕਦਮ ਚੁੱਕੇ ਗਏ ਹਨ-

-ਦਿੱਲੀ ਸਰਕਾਰ ਵੱਲੋਂ ਸ਼ਹਿਰ 'ਚ 25 ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਨ੍ਹਾਂ 'ਚ 230 ਬੈੱਡ ਰਿਜ਼ਰਵ ਰੱਖੇ ਗਏ। ਮੰਤਰੀ ਦੇ ਅਨੁਸਾਰ ਦਿੱਲੀ 'ਚ 3.5 ਲੱਖ N95 ਮਾਸਕ ਦੀ ਵਿਵਸਥਾ ਕੀਤੀ ਗਈ ਹੈ।

-ਅੰਤਰਰਾਸ਼ਟਰੀ ਏਅਰਪੋਰਟ 'ਤੇ ਬਾਹਰੋਂ ਆ ਰਹੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਵਿਦੇਸ਼ੀਆਂ ਤੋਂ ਇਲਾਵਾ ਬਾਹਰੋ ਆ ਰਹੇ ਭਾਰਤ ਦੇ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

-ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ 21 ਹਵਾਈ ਅੱਡਿਆਂ 'ਤੇ ਸਾਢੇ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।

-ਭਾਰਤ 'ਚ ਸਾਹਮਣੇ ਆਉਂਦਿਆਂ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਲੈਬ ਬਣਾਈਆਂ ਗਈਆਂ ਹਨ, ਜਿੱਥੇ ਇਸ ਵਾਇਰਸ ਦੀ ਜਾਂਚ ਹੋਣੀ ਹੈ। ਹੁਣ ਤੱਕ ਸਰਕਾਰ ਵੱਲੋਂ 15 ਲੈਬ ਸ਼ੁਰੂ ਹੋ ਗਈਆਂ ਹਨ ਪਰ ਅਗਲੇ 1-2 ਦਿਨਾਂ ਤੱਕ ਇਸ ਦੀ ਗਿਣਤੀ 19 ਹੋ ਜਾਵੇਗੀ।

-ਕੇਂਦਰ ਸਰਕਾਰ ਮੁਤਾਬਕ ਜਰੂਰਤ ਪੈਣ 'ਤੇ ਜਲਦ ਹੀ 50 ਲੈਬ ਵੀ ਤਿਆਰ ਕੀਤੀਆਂ ਜਾ ਸਕਦੀਆਂ ਹਨ। ਹੁਣ ਭਾਰਤ ਚ ਜੋ ਵੀ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚ ਜ਼ਿਆਦਾਤਰ ਨੂੰ ਛਵਲਾ ਦੇ ਆਈ.ਟੀ.ਬੀ.ਪੀ ਸੈਂਟਰ 'ਚ ਰੱਖਿਆ ਗਿਆ ਹੈ।

-ਚੀਨ, ਇਟਲੀ, ਜਾਪਾਨ, ਈਰਾਨ ਅਤੇ ਸਾਊਥ ਕੋਰੀਆ ਆਦਿ ਦੇਸ਼ਾਂ ਦੀ ਯਾਤਰਾ ਕਰਨਾ 'ਤੇ ਅਲਰਟ ਜਾਰੀ ਕੀਤਾ Çਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਬਚਣ ਨੂੰ ਲੈ ਕੇ PM ਮੋਦੀ ਦਾ ਇਕ ਹੋਰ ਟਵੀਟ, ਦਿੱਤੀ ਇਹ ਜਾਣਕਾਰੀ

ਦੱਸਣਯੋਗ ਹੈ ਕਿ ਹੁਣ ਤਕ ਭਾਰਤ 'ਚ ਕੋਰੋਨਾ ਦੇ 28 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਪੂਰੀ ਤਰ੍ਹਾਂ ਅਲਰਟ ਹੋ ਗਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ 'ਚ ਫੈਲਿਆ ਇਹ ਜਾਨਲੇਵਾ ਕੋਰੋਨਾ ਵਾਇਰਸ 70 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਦੁਨੀਆ ਭਰ 'ਚ 3,123 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 91,783 ਤੋਂ ਵਧੇਰੇ ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:  ਕੋਰੋਨਾਵਾਇਰਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

 


Iqbalkaur

Content Editor

Related News