ਕੋਰੋਨਾਵਾਇਰਸ ਤੋਂ ਸਹਿਮੇ ਆਦਿਵਾਸੀ, ਪੱਤਿਆਂ ਦੇ ਪਹਿਨੇ ਮਾਸਕ

Wednesday, Mar 25, 2020 - 01:50 PM (IST)

ਬਸਤਰ-ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦੀ ਦਹਿਸ਼ਤ ਫੈਲੀ ਹੋਈ ਹੈ, ਜਿਸ ਨੂੰ ਦੇਖ ਕੁਝ ਇਲਾਕਿਆਂ ਦੇ ਲੋਕ ਇਸ ਵਾਇਰਸ ਦੇ ਡਰ ਕਾਰਨ ਆਪਣੀ ਸੁਰੱਖਿਆ ਲਈ ਪੱਤਿਆਂ ਦੇ ਮਾਸਕ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਲੋਕ ਛੱਤੀਸਗੜ੍ਹ ਦੇ ਉੱਤਰ ਬਸਤਰ ਕਾਂਕੇਰ ਜ਼ਿਲੇ ਦੇ ਦੂਰ-ਦੁਰਾਡੇ ਕਬਾਇਲੀ ਕੁਰੁਤੋਲਾ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਤੱਕ ਜਦੋਂ ਇਹ ਗੱਲ ਪਹੁੰਚੀ ਤਾਂ ਉਨ੍ਹਾਂ ਨੇ ਮਾਸਕ ਲਗਾਉਣ ਅਤੇ ਸਾਬਣ ਨਾਲ ਹੱਥ ਧੋਣ ਨਾਲ ਕੋਰੋਨਾ ਦੀ ਇਨਫੈਕਸ਼ਨ ਤੋਂ ਬਚਾਅ ਹੋ ਸਕਦਾ ਹੈ ਤਾਂ ਉਨ੍ਹਾਂ ਲੋਕ ਨੇ ਇੱਥੇ ਪੱਤਾ ਮਾਸਕ ਪਹਿਣਨੇ ਅਤੇ ਸੁਆਹ ਨਾਲ ਹੱਥ ਧੋਣੇ ਸ਼ੁਰੂ ਕਰ ਦਿੱਤੇ।

ਆਦਿਵਾਸੀ ਲੋਕਾਂ ਨੇ ਸੁਣਿਆ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਹੈ ਅਤੇ ਇਸ ਤੋਂ ਬਚਣ ਲਈ ਮੂੰਹ 'ਤੇ ਮਾਸਕ ਅਤੇ ਹੱਥਾਂ ਨੂੰ ਧੋਣਾ ਜ਼ਰੂਰੀ ਹੈ ਪਰ ਇਸ ਖੇਤਰ 'ਚ ਕੋਈ ਮੈਡੀਕਲ ਸਟੋਰ ਨਹੀਂ ਹੈ, ਜਿੱਥੋਂ ਉਹ ਮਾਸਕ ਖਰੀਦ ਸਕਣ, ਜਿਸ ਕਾਰਨ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸਾਰੇ ਪਿੰਡ ਦੇ ਲੋਕ ਪੱਤਾ ਮਾਸਕ ਪਾ ਕੇ ਇਸ ਵਾਇਰਸ ਨਾਲ ਲੜਨਗੇ। ਇਸ ਤੋਂ ਇਲਾਵਾ ਲੋਕਾਂ ਨੇ ਆਪਣੇ ਪਿੰਡ ਨੂੰ ਵੀ ਬੰਦ ਰੱਖਿਆ ਹੋਇਆ ਹੈ, ਕੋਈ ਵੀ ਅਣਜਾਣ ਵਿਅਕਤੀ ਇਸ ਪਿੰਡ 'ਚ ਨਹੀਂ ਆ ਸਕਦਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ 21 ਦਿਨਾਂ ਤੱਕ ਦੇ ਘਰ ਰਹਿਣਗੇ।


Iqbalkaur

Content Editor

Related News