ਗੁਜਰਾਤ ਦੇ ਇਨ੍ਹਾਂ 3 ਜ਼ਿਲਿਆਂ 'ਚ ਹਟਾਇਆ ਗਿਆ ਕਰਫਿਊ, ਹੁਣ ਲਾਕਡਾਊਨ ਲਾਗੂ

Friday, Apr 24, 2020 - 09:48 AM (IST)

ਗੁਜਰਾਤ ਦੇ ਇਨ੍ਹਾਂ 3 ਜ਼ਿਲਿਆਂ 'ਚ ਹਟਾਇਆ ਗਿਆ ਕਰਫਿਊ, ਹੁਣ ਲਾਕਡਾਊਨ ਲਾਗੂ

ਗਾਂਧੀਨਗਰ-ਕੋਰੋਨਾਵਾਇਰਸ ਮਹਾਸੰਕਟ ਦੌਰਾਨ ਦੇਸ਼ 'ਚ ਲਾਕਡਾਊਨ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਖੇਤਰ ਅਜਿਹੇ ਵੀ ਹਨ, ਜਿੱਥੇ ਸਖਤੀ ਵਰਤਣ ਲਈ ਕਰਫਿਊ ਲਗਾਇਆ ਗਿਆ ਸੀ। ਦਰਅਸਲ ਗੁਜਰਾਤ ਦੇ ਅਹਿਮਦਾਬਾਦ, ਸੂਰਤ ਅਤੇ ਰਾਜਕੋਟ 'ਚ ਬੀਤੇ ਕਈ ਦਿਨਾਂ ਤੋਂ ਲੱਗਾ ਕਰਫਿਊ ਹੁਣ ਹਟਾ ਦਿੱਤਾ ਗਿਆ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਇਨ੍ਹਾਂ 3 ਸ਼ਹਿਰਾਂ 'ਚ ਲਾਕਡਾਊਨ ਲਾਗੂ ਹੋਵੇਗਾ। ਭਾਵ ਕਿ ਜਰੂਰੀ ਕੰਮਕਾਜ਼ ਲਈ ਜਾਂ ਸਮਾਨ ਲੈਣ ਲਈ ਲੋਕ ਘਰਾਂ ਤੋਂ ਬਾਹਰ ਆ ਸਕਣਗੇ।

ਦੱਸਣਯੋਗ ਹੈ ਕਿ ਗੁਜਰਾਤ ਦੇ ਇਨ੍ਹਾਂ ਤਿੰਨ ਜ਼ਿਲਿਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਸੀ। ਇਸ ਤੋਂ ਪ੍ਰਸ਼ਾਸਨ ਨੇ ਇੱਥੇ ਸਖਤੀ ਵਧਾਉਣ ਦਾ ਫੈਸਲਾ ਲਿਆ ਸੀ। ਇਕੱਲੇ ਅਹਿਮਦਾਬਾਦ 'ਚ ਹੁਣ ਤੱਕ ਕੋਰੋਨਾਵਾਇਰਸ ਦੇ 1500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਸੀ, ਜਿਸ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਸੀ।ਜੇਕਰ ਪੂਰੇ ਗੁਜਰਾਤ ਦੀ ਗੱਲ ਕਰੀਏ ਤਾਂ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਸੂਬੇ 'ਚ ਲਗਭਗ 2500 ਅੰਕੜੇ ਸਾਹਮਣੇ ਆ ਚੁੱਕੇ ਹਨ। ਜਦਕਿ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਤੋਂ ਬਾਅਦ ਦੇਸ਼ 'ਚ ਇੰਨੀਆਂ ਮੌਤਾਂ ਵਾਲਾ ਗੁਜਰਾਤ ਦੂਜਾ ਸੂਬਾ ਹੈ। 

ਇਹ ਵੀ ਦੱਸਿਆ ਜਾਂਦਾ ਹੈ ਕਿ ਅਹਿਮਦਾਬਾਦ ਸ਼ਹਿਰ 'ਚ ਕੋਰੋਨਾਵਾਇਰਸ ਦੇ ਮਾਮਲੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦਾ ਮੁੱਖ ਕਾਰਨ ਤਬਲੀਗੀ ਜਮਾਤ ਤੋਂ ਪਰਤੇ ਲੋਕ ਸੀ। ਇੱਥੇ ਦਿੱਲੀ, ਇੰਦੌਰ ਵਰਗੇ ਸ਼ਹਿਰਾਂ ਤੋਂ ਲੋਕ ਵਾਪਸ ਆਏ ਜਿਸ ਕਾਰਨ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਆਈ ਹਾਲਾਂਕਿ ਪ੍ਰਸ਼ਾਸਨ ਨੇ ਇਸ ਨਾਲ ਨਿਪਟਣ ਲਈ ਟੈਸਟਿੰਗ ਅਤੇ ਸੈਨੇਟਾਈਜ਼ੇਸ਼ਨ 'ਤੇ ਜ਼ੋਰ ਦਿੱਤਾ। 

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਦੇ ਕਈ ਇਲਾਕਿਆਂ 'ਚ ਲਗਾਤਾਰ ਕੋਰੋਨਾਵਾਇਰਸ ਦਾ ਅਸਰ ਕਾਬੂ ਪਾਇਆ ਜਾ ਰਿਹਾ ਹੈ। ਵੀਰਵਾਰ ਨੂੰ ਸਿਹਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ 'ਚ 70 ਤੋਂ ਜ਼ਿਆਦਾ ਅਜਿਹੇ ਜ਼ਿਲੇ ਹਨ ਜਿੱਥੇ ਪਿਛਲੇ 14 ਦਿਨਾਂ 'ਚ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। 


author

Iqbalkaur

Content Editor

Related News