ਇਹ ਸ਼ਖ਼ਸ ਪਹਿਨਦਾ ਹੈ ਸੋਨੇ ਦਾ ਬਣਿਆ ਮਾਸਕ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ

07/04/2020 9:46:09 AM

ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਸਭ ਲਈ ਮਾਸਕ ਪਹਿਣ ਕੇ ਰੱਖਣਾ ਲਾਜ਼ਮੀ ਹੋ ਗਿਆ ਹੈ ਪਰ ਦੇਸ਼ ਵਿਚ ਅਜਿਹੇ ਵੀ ਕਈ ਲੋਕ ਹਨ, ਜਿਨ੍ਹਾਂ ਨੂੰ ਸੋਨਾ ਪਾ ਕੇ ਰੱਖਣ ਦਾ ਸ਼ੌਂਕ ਹੈ ਅਤੇ ਉਹ ਕੱਪੜੇ ਦਾ ਮਾਸਕ ਪਹਿਨਣ ਦੀ ਬਜਾਏ ਸੋਨੇ ਦਾ ਮਾਸਕ ਬਣਵਾ ਕੇ ਪਹਿਣ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੁਣੇ ਦੇ ਰਹਿਣ ਵਾਲੇ ਸ਼ੰਕਰ ਕੁਰਹਾੜੇ ਦੀ, ਜਿਨ੍ਹਾਂ ਨੂੰ ਸੋਨਾ ਪਹਿਨਣ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਉਨ੍ਹਾਂ ਨੇ ਫੇਸ ਮਾਸਕ ਹੀ ਸੋਨੇ ਦਾ ਬਣਵਾ ਲਿਆ। ਇਸ ਵਿਅਕਤੀ ਨੂੰ ਗਲਡਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
 


ਪੁਣੇ ਦੇ ਨਾਲ ਪਿੰਪਰੀ ਚਿੰਚਵੜ ਕਸਬਾ ਨਿਵਾਸੀ ਕਾਰੋਬਾਰੀ ਸ਼ੰਕਰ ਕੁਰਹਾੜੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਸਕ ਨੂੰ ਬਣਾਉਣ ਵਿਚ ਕਰੀਬ 55 ਗ੍ਰਾਮ ਸੋਨੇ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, 'ਮੈਂ ਟੀਵੀ ਵਿਚ ਚਾਂਦੀ ਦੇ ਮਾਸਕ ਦੀ ਖ਼ਬਰ ਦੇਖੀ ਸੀ। ਇਸ ਤੋਂ ਬਾਅਦ ਮੈਂ ਮੇਰੇ ਲਈ ਸੁਨਿਆਰੇ ਨਾਲ ਗੱਲ ਕੀਤੀ ਅਤੇ ਸੋਨੇ ਦਾ ਮਾਸਕ ਬਣਾਉਣ ਦਾ ਆਰਡਰ ਦਿੱਤਾ।' ਕਾਰੋਬਾਰੀ ਨੇ ਦੱਸਿਆ ਕਿ ਸੁਨਿਆਰੇ ਨੇ 10 ਦਿਨ ਵਿਚ ਮਾਸਕ ਬਣਾ ਕੇ ਦਿੱਤਾ। ਇਸ ਦੀ ਕੀਮਤ 2.89 ਲੱਖ ਰੁਪਏ ਹੈ। ਕੁਰਹਾੜੇ ਨੇ ਦੱਸਿਆ ਕਿ ਉਨ੍ਹਾਂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ ਹੈ। ਇਸ ਸੋਨੇ ਦੇ ਮਾਸਕ ਵਿਚ ਸਾਹ ਲੈਣ ਲਈ ਛੋਟੇ-ਛੋਟੇ ਛੇਕ ਬਣੇ ਹੋਏ ਹਨ। ਕੁਰਹਾੜੇ ਨੂੰ ਸੋਨਾ ਪਹਿਨਣ ਦਾ ਬਹੁਤ ਸ਼ੌਕ ਹੈ। ਇਨ੍ਹਾਂ ਦੇ ਗਲੇ, ਹੱਥਾਂ ਵਿਚ ਸੋਨੇ ਦੀਆਂ ਮੋਟੀਆਂ-ਮੋਟੀਆਂ ਚੇਨ ਅਤੇ ਅੰਗੂਠੀਆਂ ਦੇਖੀਆਂ ਜਾ ਸਕਦੀਆਂ ਹਨ।


cherry

Content Editor

Related News