ਕੋਰੋਨਾ ਕਾਲ ''ਚ ਲੋੜਵੰਦਾਂ ਲਈ ਆਕਸੀਜਨ ਸਿਲੰਡਰ ਦਾ ਪ੍ਰਬੰਧ ਕਰ ਰਹੀ ਹੈ ਇਹ ਕੁੜੀ

Sunday, May 16, 2021 - 12:03 PM (IST)

ਕੋਰੋਨਾ ਕਾਲ ''ਚ ਲੋੜਵੰਦਾਂ ਲਈ ਆਕਸੀਜਨ ਸਿਲੰਡਰ ਦਾ ਪ੍ਰਬੰਧ ਕਰ ਰਹੀ ਹੈ ਇਹ ਕੁੜੀ

ਸ਼ਾਹਜਹਾਂਪੁਰ- ਕੋਰੋਨਾ ਸੰਕਰਮਣ ਦਰਮਿਆਨ ਆਕਸੀਜਨ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਆਪਣੇ ਪਿਤਾ ਨੂੰ ਬਚਾਉਣ ਲਈ ਸ਼ਾਹਜਹਾਂਪੁਰ ਦੀ ਇਕ ਧੀ ਨੇ ਵਿਅਕਤੀਗੱਤ ਕੋਸ਼ਿਸ਼ਾਂ ਨਾ ਨਾ ਸਿਰਫ਼ ਪਿਤਾ ਲਈ ਆਕਸੀਜਨ ਦਾ ਪ੍ਰਬੰਧ ਕੀਤਾ ਸਗੋਂ ਹੁਣ ਉਹ ਆਮ ਲੋਕਾਂ ਲਈ ਵੀ ਵੱਡੀ ਮਦਦਗਾਰ ਬਣ ਗਈ ਹੈ ਅਤੇ ਲੋਕ ਉਸ ਨੂੰ 'ਸਿਲੰਡਰ ਵਾਲੀ ਬਿਟੀਆ' ਦੇ ਨਾਮ ਨਾਲ ਜਾਣਨ ਲੱਗੇ ਹਨ। ਸ਼ਾਹਜਹਾਂਪੁਰ ਜ਼ਿਲ੍ਹੇ ਦੀ ਰਹਿਣ ਵਾਲੀ 26 ਸਾਲਾ ਅਰਸ਼ੀ ਆਪਣੀ ਸਕੂਟੀ 'ਤੇ ਰੱਖ ਕੇ ਆਕਸੀਜਨ ਸਿਲੰਡਰ ਰੱਖ ਕੇ ਕੋਵਿਡ ਦੇ ਮਰੀਜ਼ਾਂ ਦੇ ਘਰ ਪਹੁੰਚਾ ਰਹੀ ਹੈ। ਸ਼ਾਹਜਹਾਂਪੁਰ ਨਗਰ ਦੇ ਮਦਾਰ ਖੇਡ ਮੁਹੱਲੇ 'ਚ ਰਹਿਣ ਵਾਲੀ ਅਰਸ਼ੀ ਦੇ ਪਿਤਾ ਮਸ਼ਹੂਰ ਦੀ ਰਮਜਾਨ ਦੇ ਪਹਿਲੇ ਹੀ ਦਿਨ ਸਿਹਤ ਖ਼ਰਾਬ ਹੋ ਗਈ ਸੀ ਅਤੇ ਕੋਵਿਡ ਦੀ ਜਾਂਚ 'ਚ ਉਹ ਪੀੜਤ ਪਾਏ ਗਏ। ਡਾਕਟਰ ਨੇ ਆਕਸੀਜਨ ਦੀ ਵਿਵਸਥਾ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਅਰਸ਼ੀ ਇਕ ਅਧਿਕਾਰੀ ਕੋਲ ਗਈ ਪਰ ਉਨ੍ਹਾਂ ਨੇ ਇਹ ਕਹਿ ਕਿ ਮਨ੍ਹਾ ਕਰ ਦਿੱਤਾ ਕਿ ਘਰ 'ਚ ਏਕਾਂਤਵਾਸ 'ਚ ਰਹਿ ਰਹੇ ਮਰੀਜ਼ਾਂ ਨੂੰ ਆਕਸੀਜਨ ਨਹੀਂ ਮਿਲੀ ਅਤੇ ਮਰੀਜ਼ ਨੂੰ ਹਸਪਤਾਲ 'ਚ ਦਾਖ਼ਲ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਇਕ ਹੋਰ ਆਫ਼ਤ, ਹਰਿਆਣਾ 'ਚ ਬਲੈਕ ਫੰਗਸ 'ਨੋਟੀਫ਼ਾਇਡ ਬੀਮਾਰੀ' ਘੋਸ਼ਿਤ

ਅਰਜ਼ੀ ਨੇ ਦੱਸਿਆ ਕਿ ਉਹ ਕਈ ਜਗ੍ਹਾ ਗਈ ਪਰ ਉਸ ਦੇ ਪਾਪਾ ਲਈ ਆਕਸੀਜਨ ਨਹੀਂ ਮਿਲ ਸਕੀ। ਉਹ ਨਗਰ ਮੈਜਿਸਟ੍ਰੇਟ ਦੇ ਦਫ਼ਤਰ ਤੱਕ ਪਹੁੰਚ ਗਈ ਸੀ। ਅਰਸ਼ੀ ਨੇ ਕਿਹਾ ਕਿ ਉਹ ਇਕ ਵਟਸਐੱਪ ਗਰੁੱਪ ਚਲਾਉਂਦੀ ਹੈ, ਜਿਸ 'ਚ ਉਸ ਨੇ ਆਕਸੀਜਨ ਲਈ ਮੈਸੇਜ ਪਾਇਆ ਸੀ, ਜਿਸ 'ਤੇ ਉਤਰਾਖੰਡ ਦੀ ਇਕ ਸਮਾਜਸੇਵੀ ਸੰਸਥਾ ਨੇ ਉਸ ਨੂੰ ਆਕਸੀਜਨ ਸਿਲੰਡਰ ਮੁਹੱਈਆ ਕਰਵਾਇਆ ਅਤੇ ਉਸ ਦੇ ਪਾਪਾ ਠੀਕ ਹੋ ਗਏ। ਆਕਸੀਜਨ ਸਿਲੰਡਰ ਲਈ ਹੋਣ ਵਾਲੀ ਪਰੇਸ਼ਾਨੀ ਨੂੰ ਅਰਸ਼ੀ ਨੇ ਬਹੁਤ ਕਰੀਬੀ ਨਾਲ ਮਹਿਸੂਸ ਕੀਤਾ ਅਤੇ ਇਸ ਲਈ ਉਸ ਨੇ ਤੈਅ ਕੀਤਾ ਕਿ ਉਹ ਕੋਵਿਡ ਮਰੀਜ਼ਾਂ ਲਈ ਆਕਸੀਜਨ ਮੁਹੱਈਆ ਕਰਵਾਏਗੀ। ਇਸ ਤੋਂ ਬਾਅਦ ਉਸ ਦੇ ਗਰੁੱਪ ਅਤੇ ਫੋਨ 'ਤੇ ਜਿਸ ਨੇ ਵੀ ਆਕਸੀਜਨ ਦੀ ਜ਼ਰੂਰਤ ਦੱਸੀ, ਅਰਸ਼ੀ ਨੇ ਉਸ ਦੀ ਮਦਦ ਕੀਤੀ। ਅਰਸ਼ੀ ਨੇ ਦੱਸਿਆ ਕਿ ਉਸ ਨੇ 2 ਖਾਲੀ ਸਿਲੰਡਰ ਦੀ ਵਿਵਸਥਾ ਕੀਤੀ। ਸ਼ਾਹਬਾਦ, ਹਰਦੋਈ, ਉਤਰਾਖੰਡ ਅਤੇ ਸ਼ਹਿਰ ਤੋਂ ਉਸ ਨੇ ਆਕਸੀਜਨ ਰਿਫਿਲ ਕਰਵਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਈ। ਉਹ ਮੁਫ਼ਤ ਇਹ ਮਦਦ ਉਪਲੱਬਧ ਕਰਵਾਉਂਦੀ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਮਾਸੂਮਾਂ 'ਤੇ ਮੰਡਰਾਇਆ ਕੋਰੋਨਾ ਸੰਕਟ, 43 ਦਿਨਾਂ 'ਚ 76 ਹਜ਼ਾਰ ਤੋਂ ਵੱਧ ਬੱਚੇ ਹੋਏ ਪਾਜ਼ੇਟਿਵ


author

DIsha

Content Editor

Related News