ਪਾਨੀਪਤ 'ਚ ਕੋਰੋਨਾ ਦਾ ਪਹਿਲਾ ਪਾਜ਼ੀਟਿਵ ਕੇਸ, ਪੀੜਤ ਨੌਜਵਾਨ ਆਈਸੋਲੇਸ਼ਨ 'ਚ ਦਾਖਲ

Thursday, Mar 19, 2020 - 06:48 PM (IST)

ਪਾਨੀਪਤ 'ਚ ਕੋਰੋਨਾ ਦਾ ਪਹਿਲਾ ਪਾਜ਼ੀਟਿਵ ਕੇਸ, ਪੀੜਤ ਨੌਜਵਾਨ ਆਈਸੋਲੇਸ਼ਨ 'ਚ ਦਾਖਲ

ਪਾਨੀਪਤ (ਸਚਿਨ) — ਕੋਰੋਨਾ ਵਾਇਰਸ ਹਰਿਆਣਾ 'ਚ ਹੌਲੀ-ਹੌਲੀ ਫੈਲਦਾ ਜਾ ਰਿਹਾ ਹੈ। ਤਾਜਾ ਮਾਮਲਾ ਪਾਨੀਪਤ ਜ਼ਿਲੇ ਤੋਂ ਆਇਆ ਹੈ, ਜਿਥੇ ਇਕ ਨੌਜਵਾਨ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਨੌਜਵਾਨ ਨੂੰ ਪਾਨੀਪਤ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਘਰ 'ਚ ਹੀ ਕਿਉਰੇਂਟਾਇਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਭਾਰਤ ਆਇਆ ਸੀ। ਦੂਜੇ ਪਾਸੇ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ 'ਤੇ ਸਿਹਤ ਵਿਭਾਗ 'ਚ ਭਾਜੜ ਮਚੀ ਹੋਈ ਹੈ।

ਇਹ ਵੀ ਪੜ੍ਹੋ ਖਾਸ ਖਬਰ : ਕੋਰੋਨਾ ਵਾਇਰਸ ਕਾਰਨ ਈਰਾਨ 'ਚ ਪਹਿਲੇ ਭਾਰਤੀ ਦੀ ਮੌਤ : ਵਿਦੇਸ਼ ਮੰਤਰਾਲਾ


author

Inder Prajapati

Content Editor

Related News