ਮਾਸਕ ਕਾਰਨ ਲਿਪਸਟਿਕ ਦੀ ਸੇਲ ''ਚ ਆਈ ਗਿਰਾਵਟ, ਕੱਜਲ ਤੇ ਆਈਸ਼ੈਡੋ ਦੀ ਖਰੀਦਾਰੀ ''ਚ ਵਾਧਾ

05/30/2020 5:08:28 PM

ਨਵੀਂ ਦਿੱਲੀ (ਇੰਟ) : ਲਿਪਸਟਿਕ ਹਰ ਕੁੜੀ ਦੇ ਮੇਕਅਪ ਕਿੱਟ ਦਾ ਜ਼ਰੂਰੀ ਹਿੱਸਾ ਹੁੰਦਾ ਹੈ, ਇਸ ਦੇ ਬਿਨਾਂ ਮੇਕਅਪ ਪੂਰਾ ਨਹੀਂ ਹੁੰਦਾ ਹੈ। ਹਾਲਾਂਕਿ 'ਕੋਵਿਡ-19' ਦੌਰਾਨ ਮੇਕਅਪ ਦਾ ਟਰੈਂਡ ਬਦਲ ਰਿਹਾ ਹੈ। ਦਰਅਸਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਪੂਰੀ ਦੁਨੀਆ ਫੇਸ ਮਾਸਕ ਦਾ ਸਹਾਰਾ ਲੈ ਰਹੀ ਹੈ। ਦੇਸ਼-ਦੁਨੀਆ ਦੀਆਂ ਸਰਕਾਰਾਂ ਨੇ ਵੀ ਕੋਰੋਨਾ ਤੋਂ ਬਚਾਅ ਲਈ ਫੇਸ ਮਾਸਕ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਅਜਿਹੇ 'ਚ ਲਿਪਸਟਿਕ ਦੀ ਖਰੀਦਦਾਰੀ 'ਚ ਭਾਰੀ ਕਮੀ ਵੇਖੀ ਜਾ ਰਹੀ ਹੈ। ਬਿਊਟੀ ਐਕਸਪਰਟ ਮੁਤਾਬਕ ਅੱਗੇ ਵੀ ਖਰੀਦਦਾਰੀ ਵਧਣ ਦੀ ਉਮੀਦ ਨਹੀਂ ਹੈ। ਦੱਸ ਦੇਈਏ ਕਿ ਬਿਊਟੀ ਬਿਜ਼ਨੈੱਸ 'ਚ ਲਿਪਸਟਿਕ ਦਾ ਮਾਰਕੀਟ ਸ਼ੇਅਰ 32 ਫੀਸਦੀ ਦੇ ਆਸ-ਪਾਸ ਹੈ।

ਆਮ ਤੌਰ 'ਤੇ ਫਾਈਨਾਂਸ਼ੀਅਲ ਕ੍ਰਾਈਸਿਸ ਦੇ ਸਮੇਂ ਮੇਕਅਪ ਖਾਸ ਤੌਰ 'ਤੇ ਲਿਪਸਟਿਕ ਦਾ ਇੰਡੈਕਸ ਵੱਧ ਜਾਇਆ ਕਰਦਾ ਸੀ ਪਰ ਕੋਰੋਨਾ ਕਾਰਨ ਇਸ ਵਾਰ ਕੱਜਲ ਇੰਡੈਕਸ 'ਚ ਵਾਧਾ ਵੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੋਰੋਨਾ ਕਾਰਨ ਫੇਸ ਮਾਕਸ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਕਾਰਨ ਕੱਜਲ ਸਮੇਤ ਹੋਰ ਆਈ ਮੇਕਅਪ ਜਿਵੇਂ ਕਿ ਆਈਸ਼ੈਡੋ, ਆਈਲੈਸ਼ੇਜ ਦੀ ਡਿਮਾਂਡ 'ਚ ਤੇਜ਼ੀ ਆਈ ਹੈ। ਉਥੇ ਹੀ ਕੰਜ਼ਿਊਮਰ ਦੇ ਬਿਹੇਵੀਅਰ 'ਚ ਬਦਲਾਅ ਨੂੰ ਵੇਖਦੇ ਹੋਏ ਕਾਸਮੈਟਿਕ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਫਿਲਹਾਲ ਕੱਜਲ, ਆਈਸ਼ੈਡੋ, ਮਸਕਾਰਾ, ਆਈਲਾਈਨਰ ਵਰਗੇ ਪ੍ਰੋਡਕਡਸ ਦੀ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਹੁਣ ਪੈਟਰੋਲ ਤੇ CNG ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਤਿਆਰੀ 'ਚ ਸਰਕਾਰ

ਵਰਕ ਫਰਾਮ ਹੋਮ ਦਾ ਵੀ ਅਸਰ
ਇਕ ਰਿਪੋਰਟ ਮੁਤਾਬਕ ਲਾਰਿਆਲ ਇੰਡੀਆ ਦੀ ਡਾਇਰੈਕਟਰ ਕਵਿਤਾ ਅੰਗਰੇ ਦੱਸਦੀ ਹੈ ਕਿ ਸੋਸ਼ਲ ਡਿਸਟੈਂਸਿੰਗ ਕਾਰਨ ਲੋਕਾਂ ਨੇ ਬਾਹਰ ਨਿਕਲਣਾ ਘੱਟਾ ਦਿੱਤਾ ਹੈ। ਔਰਤਾਂ ਖਾਸ ਕਰ ਕੇ ਘਰ 'ਚ ਹੀ ਜ਼ਿਆਦਾ ਸਮਾਂ ਬਿਤਾ ਰਹੀਆਂ ਹਨ। ਬਾਹਰ ਨਾ ਨਿਕਲਣ ਕਾਰਣ ਲਿਪਸਟਿਕ ਦੇ ਇਸਤੇਮਾਲ 'ਤੇ ਅਸਰ ਪਿਆ ਹੈ। ਇੱਥੋਂ ਤੱਕ ਕਿ ਵਰਕ ਫਰਾਮ ਹੋਮ ਕਰ ਰਹੀਆਂ ਔਰਤਾਂ ਵੀਡੀਓ ਕਾਲ ਦੇ ਸਮੇਂ ਲਿਪਸਟਿਕ ਨਹੀਂ ਲਾ ਰਹੀਆਂ ਹਨ। ਉਹ ਦੱਸਦੀਆਂ ਹਨ ਕਿ ਭਵਿੱਖ 'ਚ ਜ਼ਿਆਦਾਤਰ ਔਰਤਾਂ ਵਰਕ ਫਰਾਮ ਹੋਮ ਕਰਨਗੀਆਂ ਅਜਿਹੇ 'ਚ ਔਰਤਾਂ ਦਾ ਲਿਪਸਟਿਕ ਪ੍ਰਤੀ ਕਰੇਜ਼ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ : ਉਡਾਣ ਭਰਨ ਤੇ ਉਤਰਨ ਦੇ ਸਮੇਂ ਜਹਾਜ਼ਾਂ ਲਈ ਖਤਰਾ ਬਣ ਸਕਦੇ ਹਨ ਟਿੱਡੀ ਦਲ : ਡੀ.ਜੀ.ਸੀ.ਏ

ਆਈਸ਼ੈਡੋ ਟਾਪ ਬਿਊਟੀ ਸੇਲਿੰਗ ਪ੍ਰੋਡਕਟਸ 'ਚ ਸ਼ਾਮਲ
ਬਿਊਟੀ ਪ੍ਰੋਡਕਟ ਕੰਪਨੀ ਨਾਇਕਾ ਮੁਤਾਬਕ ਮੌਜੂਦਾ ਸਮੇਂ 'ਚ ਆਈਸ਼ੈਡੋ, ਕੱਜਲ ਅਤੇ ਮਸਕਾਰਾ ਦੀ ਵਿਕਰੀ 'ਚ ਕਾਫੀ ਤੇਜ਼ੀ ਆਈ ਹੈ। ਇਹ ਟਾਪ-5 ਤੋਂ ਟਾਪ 3 ਸੇਲਿੰਗ ਬਿਊਟੀ ਪ੍ਰੋਡਕਟ ਬਣੀ ਹੈ। ਦੱਸ ਦੇਈਏ ਕਿ ਬਿਊਟੀ ਬਿਜ਼ਨੈੱਸ 'ਚ ਆਈ ਮੇਕਅਪ ਦਾ ਮਾਰਕੀਟ ਸ਼ੇਅਰ 36 ਫੀਸਦੀ ਹੈ।


cherry

Content Editor

Related News