ਚੰਗੀ ਖ਼ਬਰ : ਦੇਸ਼ ''ਚ ਕੋਰੋਨਾ ਰਿਕਵਰੀ ਦਰ 63.02 ਫੀਸਦੀ ਹੋਈ
Tuesday, Jul 14, 2020 - 03:10 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ (ਕੋਵਿਡ-19) ਦੇ ਇਨਫੈਕਸ਼ਨ ਨਾਲ ਪੀੜਤ 17,989 ਮਰੀਜ਼ ਪਿਛਲੇ 24 ਘੰਟਿਆਂ ਦੌਰਾਨ ਪੂਰੀ ਤਰ੍ਹਾਂ ਠੀਕ ਹੋ ਗਏ, ਜਿਸ ਨਾਲ ਦੇਸ਼ 'ਚ ਕੋਰੋਨਾ ਰਿਕਵਰੀ ਦਰ ਵੱਧ ਕੇ 63.02 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦਰੌਾਨ 17,989 ਮਰੀਜ਼ ਕੋਰੋਨਾ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਮੁਕਤ ਹੋਏ ਹਨ। ਹੁਣ ਤੱਕ ਕੁੱਲ 5,72,280 ਲੋਕ ਕੋਰੋਨਾ ਇਨਫੈਕਸ਼ਨ ਤੋਂ ਛੁਟਕਾਰਾ ਪਾ ਚੁਕੇ ਹਨ। ਦੇਸ਼ 'ਚ ਫਿਲਹਾਲ ਕੋਰੋਨਾ ਇਨਫੈਕਸ਼ਨ ਦੇ 3,11,858 ਸਰਗਰਮ ਮਾਮਲੇ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 9 ਲੱਖ ਦੇ ਪਾਰ 9,08,258 ਹੋ ਗਈ ਹੈ।
ਦੇਸ਼ ਦੇ 5 ਸੂਬਿਆਂ 'ਚ ਕੋਰਨੋਾ ਇਨਫੈਕਸ਼ਨ ਕਾਰਨ ਹੁਣ ਤੱਕ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਸਿੱਕਮ, ਅੰਡਮਾਨ ਨਿਕੋਬਾਰ ਦੀਪ, ਮਿਜ਼ੋਰਮ, ਨਾਗਾਲੈਂਡ ਅਤੇ ਮਣੀਪੁਰ 'ਚ ਇਕ ਵੀ ਕੋਰੋਨਾ ਪੀੜਤ ਦੀ ਮੌਤ ਨਹੀਂ ਹੋਈ ਹੈ, ਜਦੋਂ ਕਿ ਦਾਦਰ ਨਗਰ ਹਵੇਲੀ ਅਤੇ ਦਮਨ ਦੀਵ ਅਤੇ ਲੱਦਾਖ 'ਚ ਇਕ-ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ। ਵਾਇਰਸ ਦੇ ਵੱਧਦੇ ਮਾਮਲਿਆਂ ਦਰਮਿਆਨ ਟੈਸਟਿੰਗ ਦੀ ਰਫ਼ਤਾਰ ਵੀ ਵਧੀ ਹੈ। ਦੇਸ਼ ਭਰ ਵਿਚ ਹੁਣ ਤੱਕ ਕੁੱਲ 1,20,92,503 ਕੋਰੋਨਾ ਨਮੂਨਿਆਂ ਦਾ ਜਾਂਚ ਕੀਤੀ ਜਾ ਚੁੱਕੀ ਹੈ। ਇਕੱਲੇ 13 ਜੁਲਾਈ ਨੂੰ 2,86,247 ਨਮੂਨਿਆਂ ਦੀ ਜਾਂਚ ਕੀਤੀ ਗਈ।