ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤਕ 59 ਮਾਮਲੇ ਆਏ ਸਾਹਮਣੇ

Wednesday, Mar 11, 2020 - 12:11 PM (IST)

ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤਕ 59 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ 104 ਦੇਸ਼ਾਂ 'ਚ ਪੈਸ ਪਸਾਰ ਚੁੱਕੇ ਕੋਰੋਨਾ ਵਾਇਰਸ ਨਾਲ ਲੋਕਾਂ 'ਚ ਦਹਿਸ਼ਤ ਹੈ। ਭਾਰਤ 'ਚ ਕੋਰੋਨਾ ਦੀ ਲਪੇਟ 'ਚ 59 ਲੋਕ ਆ ਚੁੱਕੇ ਹਨ। ਉੱਥੇ ਹੀ ਪੂਰੀ ਦੁਨੀਆ 'ਚ 1 ਲੱਖ ਤੋਂ ਵਧੇਰੇ ਲੋਕ ਇਸ ਵਾਇਸਰ ਤੋਂ ਪੀੜਤ ਹਨ। ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਨਾਲ 4200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਸਭ ਤੋਂ ਜ਼ਿਆਦਾ ਇਟਲੀ ਅਤੇ ਈਰਾਨ 'ਚ ਫੈਲਿਆ ਹੈ, ਕਿਉਂਕਿ ਇੱਥੇ ਸਭ ਤੋਂ ਵਧ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਭਾਰਤ ਕੋਰੋਨਾ ਵਾਇਰਸ ਤੋਂ ਬਚਣ ਲਈ ਚੌਕਸੀ ਵਰਤ ਰਿਹਾ ਹੈ। ਸਿਹਤ ਮੰਤਰਾਲੇ ਵਲੋਂ ਕੱਲ ਰਾਤ ਹੀ 3 ਦੇਸ਼ਾਂ— ਫਰਾਂਸ, ਜਰਮਨੀ ਅਤੇ ਸਪੇਨ ਤੋਂ ਆਉਣ ਵਾਲੇ ਉਨ੍ਹਾਂ ਨਾਗਰਿਕਾਂ ਦੇ ਨਿਯਮਿਤ ਅਤੇ ਈ-ਵੀਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ,  ਜਿਨ੍ਹਾਂ ਨੇ ਅਜੇ ਤਕ ਭਾਰਤ 'ਚ ਐਂਟਰੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਚੀਨ, ਇਟਲੀ, ਈਰਾਨ, ਜਾਪਾਨ, ਫਰਾਂਸ, ਸਪੇਨ ਅਤੇ ਜਰਮਨੀ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਭਾਰਤ 'ਚ ਕੋਰੋਨਾ ਦੇ ਕੁੱਲ 59 ਮਾਮਲੇ—
ਜੰਮੂ-ਕਸ਼ਮੀਰ- 1 ਕੇਸ
ਲੱਦਾਖ- 2 ਕੇਸ
ਰਾਜਸਥਾਨ- 17 ਕੇਸ
ਦਿੱਲੀ- 4 ਕੇਸ
ਮਹਾਰਾਸ਼ਟਰ- 5 ਕੇਸ
ਉੱਤਰ ਪ੍ਰਦੇਸ਼- 8 ਕੇਸ
ਕਰਨਾਟਕ- 4 ਕੇਸ
ਕੇਰਲ- 17 ਕੇਸ
ਤਾਮਿਲਨਾਡੂ- 1 ਕੇਸ
ਤੇਲੰਗਾਨਾ- 1 ਕੇਸ


author

Tanu

Content Editor

Related News