ਕੋਰੋਨਾ: ਹਰਿਆਣਾ ''ਚ ਇਕ ਹੋਰ ਮਰੀਜ਼ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਹੋਈ 150

Sunday, Jun 21, 2020 - 05:17 PM (IST)

ਕੋਰੋਨਾ: ਹਰਿਆਣਾ ''ਚ ਇਕ ਹੋਰ ਮਰੀਜ਼ ਦੀ ਮੌਤ, ਮ੍ਰਿਤਕਾਂ ਦੀ ਗਿਣਤੀ ਹੋਈ 150

ਹਰਿਆਣਾ (ਵਾਰਤਾ)— ਹਰਿਆਣਾ ਵਿਚ ਅੱਜ ਭਾਵ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਸੂਬੇ ਵਿਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ ਹੈ। ਹਰਿਆਣਾ ਸਿਹਤ ਮਹਿਕਮੇ ਦੇ ਦੁਪਹਿਰ ਵਿਚ ਜਾਰੀ ਬੁਲੇਟਿਨ ਮੁਤਾਬਕ ਮੌਤ ਪਲਵਲ ਵਿਚ ਹੋਈ ਹੈ। ਸੂਬੇ ਦੇ ਹਸਪਤਾਲਾਂ ਵਿਚ 35 ਮਰੀਜ਼ ਆਕਸੀਜਨ ਅਤੇ 21 ਵੈਂਟੀਲੇਟਰ 'ਤੇ ਹਨ।

ਇਸ ਤੋਂ ਇਲਾਵਾ ਅੱਜ 115 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦਕਿ 36 ਮਰੀਜ਼ ਠੀਕ ਹੋਏ ਹਨ। ਗੁਰੂਗ੍ਰਾਮ ਵਿਚ ਸਭ ਤੋਂ ਵਧੇਰੇ 87 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਭਿਵਾਨੀ 'ਚ 22, ਝੱਜਰ 'ਚ 5 ਅਤੇ ਸਿਰਸਾ ਵਿਚ ਇਕ ਵਿਅਕਤੀ ਨੂੰ ਅੱਜ ਕੋਰੋਨਾ ਵਾਇਰਸ ਪਾਇਆ ਗਿਆ। ਠੀਕ ਹੋਣ ਵਾਲੇ ਮਰੀਜ਼ਾਂ ਵਿਚ ਸੋਨੀਪਤ ਤੋਂ 36 ਅਤੇ ਪਲਵਲ ਤੋਂ 4 ਮਰੀਜ਼ ਸ਼ਾਮਲ ਹਨ। ਹੁਣ ਸੂਬੇ ਵਿਚ ਕੋਰੋਨਾ ਦੇ 5,024 ਮਾਮਲੇ ਸਰਗਰਮ ਹਨ। ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਸੂਬੇ ਵਿਚ ਕੁੱਲ 10,388 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੁੱਲ 5,128 ਲੋਕ ਕੋਰੋਨਾ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ।


author

Tanu

Content Editor

Related News