ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅੰਮ੍ਰਿਤਾਨੰਦਮਈ ਮਠ ਨੇ ਦਿੱਤਾ 13 ਕਰੋੜ ਰੁਪਏ ਦਾ ਯੋਗਦਾਨ

04/13/2020 5:35:19 PM

ਨਵੀਂ ਦਿੱਲੀ/ਕੇਰਲ- ਕੇਰਲ ਦੇ ਮਾਤਾ ਅੰਮ੍ਰਿਤਾਨੰਜਮਈ ਮਠ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਕੇਂਦਰ ਅਤੇ ਰਾਜਾਂ ਦੀ ਕੋਸ਼ਿਸ਼ 'ਚ ਸੋਮਵਾਰ ਨੂੰ 13 ਕਰੋੜ ਰੁਪਏ ਦਾ ਯੋਗਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਰਾਸ਼ੀ 'ਚੋਂ 10 ਕਰੋੜ ਰੁਪਏ ਪੀ.ਐੱਮ. ਕੇਅਰਜ਼ ਫੰਡ 'ਚ ਦਿੱਤੇ ਜਾਣਗੇ, ਜਦੋਂਕਿ 3 ਕਰੋੜ ਰੁਪਏ ਦਾ ਯੋਗਦਾਨ ਕੇਰਲ ਦੇ ਮੁੱਖ ਮੰਤਰੀ ਦੇ ਆਫ਼ਤ ਰਾਹਤ ਫੰਡ 'ਚ ਕੀਤਾ ਜਾਵੇਗਾ। ਮਠ ਨੇ ਇਕ ਬਿਆਨ 'ਚ ਕਿਹਾ ਕਿ ਕੋਚੀ ਸਥਿਤ ਅੰਮ੍ਰਿਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਅੰਮ੍ਰਿਤਾ ਹਸਪਤਾਲ) 'ਚ ਕੋਵਿਡ-19 ਪੀੜਤਾਂ ਦੀ ਮੁਫ਼ਤ ਦੇਖਭਾਲ ਕੀਤੀ ਜਾਵੇਗੀ।

ਮਠ ਨੇ ਕੋਰੋਨਾ ਵਾਇਰਸ ਨਾਲ ਮਾਨਸਿਕ, ਆਰਥਿਕ ਅਤੇ ਭੌਤਿਕ ਰੂਪ ਨਾਲ ਪ੍ਰਭਾਵਿਤਾਂ ਨੂੰ ਵੀ ਰਾਹਤ ਪਹੁੰਚਾਉਣ ਦਾ ਐਲਾਨ ਕੀਤਾ ਹੈ। ਅੰਮਾ ਨਾਂ ਨਾਲ ਮਸ਼ਹੂਰ ਮਠ ਦੀ ਪ੍ਰਮੁੱਖ ਮਾਤਾ ਅੰਮ੍ਰਿਤਾਨੰਦਮਈ ਦੇਵੀ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਆਪ 'ਚ ਅਜਿਹਾ ਵਤੀਰਾ ਵਿਕਸਿਤ ਕਰਨਾ ਚਾਹੀਦਾ, ਜਿਸ 'ਚ ਇਹ ਮੰਨੀਏ ਕਿ ਅਸੀਂ ਸਿਰਫ਼ ਕੁਦਰਤ ਦੇ ਸੇਵਕ ਤੋਂ ਇਲਾਵਾ ਕੁਝ ਹੋਰ ਨਹੀਂ ਹੈ। ਬਿਆਨ ਅਨੁਸਾਰ ਆਨੰਦਮਈ ਮਠ ਦੇ ਅੰਮ੍ਰਿਤਾ ਯੂਨੀਵਰਿਸਟੀ ਰਾਹੀਂ ਡਾਕਟਰੀ ਮਾਸਕ, ਡਾਕਟਰਾਂ ਦੇ ਪਾਉਣ ਲਈ ਵਿਸ਼ੇਸ਼ ਸੁਰੱਖਿਆ ਕੱਪੜੇ, ਵੈਂਟੀਲੇਟਰਜ਼, ਜਲਦ ਤੋਂ ਜਲਦ ਵੱਖ ਵਾਰਡ ਤਿਆਰ ਕਰਨ ਦੀ ਤਕਨੀਕ ਨੂੰ ਘੱਟੋ-ਘੱਟ ਖਰਚ 'ਚ ਤਿਆਰ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ।


DIsha

Content Editor

Related News