ਹਰਿਆਣਾ ’ਚ ਕੋਰੋਨਾ ਸ਼ੱਕੀਆਂ ਦਾ ਅੰਕੜਾ ਪੁੱਜਾ 136 ਤੱਕ

Thursday, Feb 06, 2020 - 01:02 PM (IST)

ਹਰਿਆਣਾ ’ਚ ਕੋਰੋਨਾ ਸ਼ੱਕੀਆਂ ਦਾ ਅੰਕੜਾ ਪੁੱਜਾ 136 ਤੱਕ

ਚੰਡੀਗੜ੍ਹ (ਪਾਂਡੇ)–ਹਰਿਆਣਾ ਵਿਚ ਕੋਰੋਨਾ ਵਾਇਰਸ ਸ਼ੱਕੀਆਂ ਦਾ ਅੰਕੜਾ 136 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਵਲੋਂ ਸਾਰੇ ਸ਼ੱਕੀਆਂ ਨੂੰ ਆਬਜ਼ਰਵੇਸ਼ਨ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਹਿਸਾਰ, ਕਰਨਾਲ, ਪੰਚਕੂਲਾ ਅਤੇ ਸਿਰਸਾ ਜ਼ਿਲੇ ਵਿਚ ਹੈ।

ਚੀਨ ਤੋਂ ਆਉਣ ਵਾਲੇ ਯਾਤਰੀਆਂ ’ਤੇ ਸਿਹਤ ਵਿਭਾਗ ਦੀ ਵਿਸ਼ੇਸ਼ ਨਜ਼ਰ ਹੈ ਅਤੇ ਸਾਰੇ ਅਜਿਹੇ ਯਾਤਰੀਆਂ ਦੇ ਸੈਂਪਲ ਵੀ ਲਏ ਜਾ ਰਹੇ ਹਨ। ਇਕ ਵਿਅਕਤੀ ਜੋ ਚੀਨ ਤੋਂ ਵਾਪਸ ਆਇਆ ਹੈ, ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਦਕਿ ਕਰਨਾਲ ਦੇ ਇਕ ਵਿਅਕਤੀ ਨੂੰ ਵੀ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਦੋਵਾਂ ਦੇ ਸੈਂਪਲ ਲਏ ਗਏ ਹਨ ਜੋ ਕਿ ਨੈਗੇਟਿਵ ਹਨ। ਬਾਕੀ 133 ਲੋਕਾਂ ਵਿਚ ਅਜੇ ਤੱਕ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਪਾਏ ਗਏ।


author

Iqbalkaur

Content Editor

Related News