ਕੋਰੋਨਾ ਤੋਂ ਜੰਗ ''ਚ ਡਾਕ ਵਿਭਾਗ ਦਾ ਯੋਗਦਾਨ, ਜਾਂਚ ਕਿੱਟਾਂ ਪਹੁੰਚਾਉਣ ''ਚ ਕੀਤੀ ਮਦਦ

05/09/2020 4:26:11 PM

ਪ੍ਰਯਾਗਰਾਜ (ਭਾਸ਼ਾ)—  ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ 'ਚ ਆਪਣਾ ਯੋਗਦਾਨ ਦੇਣ ਲਈ ਵੱਧ-ਚੜ੍ਹ ਕੇ ਕੰਮ ਕਰ ਰਹੇ ਡਾਕ ਵਿਭਾਗ ਨੇ 25 ਹਜ਼ਾਰ ਜਾਂਚ ਕਿੱਟਾਂ ਮਹਿਜ 7 ਘੰਟਿਆਂ ਵਿਚ ਲਖਨਊ ਸਥਿਤ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼  (ਐੱਸ. ਜੀ. ਪੀ. ਜੀ. ਆਈ.) ਤੋਂ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਪਹੁੰਚਾਈਆਂ। ਇਲਾਹਾਬਾਦ ਡਾਕ ਵਿਭਾਗ ਦੇ ਸੀਨੀਅਰ ਸੁਪਰਡੈਂਟ ਸੰਜੇ ਡੀ. ਆਖਾੜੇ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਲਖਨਊ ਸਥਿਤ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਤੋਂ ਕੋਰੋਨਾ ਵਾਇਰਸ ਦੀ ਜਾਂਚ ਕਰਨ ਵਾਲੀਆਂ 25,000 ਕਿੱਟਾਂ ਸ਼ੁੱਕਰਵਾਰ ਨੂੰ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਪਹੁੰਚਾਈਆਂ ਜਾਣੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਜਾਂਚ ਕਿੱਟਾਂ ਨੂੰ ਕੋਲਡ ਸਟੋਰੇਜ਼ ਵਿਚ ਰੱਖਣਾ ਹੁੰਦਾ ਹੈ ਅਤੇ 24 ਘੰਟਿਆਂ ਦੇ ਅੰਦਰ ਇਸ ਨੂੰ ਮੰਜ਼ਲ ਤੱਕ ਪਹੁੰਚਾਉਣਾ ਜ਼ਰੂਰੀ ਹੈ, ਕਿਉਂਕਿ ਇਸ ਨੂੰ ਥਰਮਾਕੋਲ ਦੇ ਬਕਸੇ ਵਿਚ ਬਰਫ ਦਰਮਿਆਨ ਰੱਖ ਕੇ ਪੈਕ ਕੀਤਾ ਜਾਂਦਾ ਹੈ।

PunjabKesari

ਲਖਨਊ 'ਚ ਸੀਨੀਅਰ ਡਾਕ ਸੁਪਰਡੈਂਟ ਨੇ ਇਸ ਨੂੰ ਮੰਜ਼ਲ ਤੱਕ ਪਹੁੰਚਾਉਣ ਦਾ ਜ਼ਿੰਮਾ ਲੈਂਦੇ ਹੋਏ 25,000 ਜਾਂਚ ਕਿੱਟਾਂ ਦਿਨ ਵਿਚ 11 ਵਜੇ ਬੁੱਕ ਕੀਤੀਆਂ। ਆਖਾੜੇ ਨੇ ਦੱਸਿਆ ਕਿ ਡਾਕ ਵਿਭਾਗ ਦੇ ਆਰ. ਟੀ. ਐੱਨ. (ਰੋਡ ਟਰੈਵਲ ਨੈੱਟਵਰਕ) ਤੋਂ ਇਨ੍ਹਾਂ ਕਿੱਟਾਂ ਨੂੰ ਪ੍ਰਯਾਗਰਾਜ ਲਈ ਰਵਾਨਾ ਕੀਤਾ ਗਿਆ। ਇੱਥੇ ਕਿੱਟਾਂ ਪਹੁੰਚਦੇ ਹੀ ਡਾਕ ਇੰਸਪੈਕਟਰ ਨੂੰ ਸ਼ਾਮ 7 ਵਜੇ ਡਿਊਟੀ 'ਤੇ ਬੁਲਾ ਕੇ ਰਾਤ 8 ਵਜੇ ਐੱਮ. ਐੱਲ. ਐੱਨ. ਮੈਡੀਕਲ ਕਾਲਜ ਦੀ ਡਾਕਟਰ ਮੋਨਿਕਾ ਨੂੰ ਇਹ ਕਿੱਟਾਂ ਸੌਂਪੀਆਂ ਗਈਆਂ। ਜ਼ਿਕਰਯੋਗ ਹੈ ਕਿ ਪ੍ਰਯਾਗਰਾਜ ਵਿਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 17 ਪਹੁੰਚੀ ਚੁੱਕੀ ਹੈ, ਜਿਨ੍ਹਾਂ ਵਿਚੋਂ ਇਕ ਮਰੀਜ਼ ਦੀ ਹਾਲ ਹੀ ਵਿਚ ਮੌਤ ਹੋ ਗਈ।


Tanu

Content Editor

Related News