ਯੇਦੀਯੁਰੱਪਾ ਪੂਰੇ ਸਾਲ ਦੀ ਤਨਖ਼ਾਹ ''ਮੁੱਖ ਮੰਤਰੀ ਰਾਹਤ ਫੰਡ'' ''ਚ ਕਰਨਗੇ ਦਾਨ

Wednesday, Apr 01, 2020 - 06:42 PM (IST)

ਯੇਦੀਯੁਰੱਪਾ ਪੂਰੇ ਸਾਲ ਦੀ ਤਨਖ਼ਾਹ ''ਮੁੱਖ ਮੰਤਰੀ ਰਾਹਤ ਫੰਡ'' ''ਚ ਕਰਨਗੇ ਦਾਨ

ਬੈਂਗਲੁਰੂ-ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਆਪਣੀ ਇਕ ਸਾਲ ਦੀ ਤਨਖਾਹ 'ਸੀ.ਐੱਮ. ਰਾਹਤ ਫੰਡ' 'ਚ ਦਾਨ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਨਾਲ ਨਜਿੱਠਣ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਇਸ ਫੰਡ 'ਚ ਦਾਨ ਕਰਨ ਦੀ ਅਪੀਲ ਕੀਤੀ। ਦੱਸ ਦੇਈਏ ਕਿ ਕਰਨਾਟਕ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡਾਂ ਦੀ ਗਿਣਤੀ 100 ਤੋਂ ਜ਼ਿਆਦਾ ਹੋ ਗਈ ਹੈ ਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 8 ਮਰੀਜ਼ ਠੀਕ ਵੀ ਹੋ ਗਏ ਹਨ।

ਮੁੱਖ ਮੰਤਰੀ ਯੇਦੀਯੁਰੱਪਾ ਨੇ ਇਕ ਵੀਡੀਓ ਮੈਸੇਜ ਟਵੀਟ ਕੀਤਾ, ਜਿਸ 'ਚ ਉਹ ਕਹਿ ਰਹੇ ਹਨ ਇਹ ਸਮਾਂ ਬੇਹੱਦ ਮੁਸ਼ਕਿਲ ਭਰਿਆ ਹੈ ਅਤੇ ਇਸ ਸਮੇਂ ਸਾਰਿਆਂ ਨੂੰ ਮਿਲ ਕੇ ਇਸ ਮਹਾਮਾਰੀ ਦਾ ਮੁਕਾਬਲਾ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭਲਾ ਥੋੜਾ ਯੋਗਦਾਨ ਦੇਣ ਪਰ ਜਰੂਰ ਕਰਨ ਇਸ ਨਾਲ ਕਾਫੀ ਮਦਦ ਮਿਲੇਗੀ।

ਕਰਨਾਟਕ ਦੇ ਸਿਹਤ ਮੰਤਰੀ ਬੀ ਸ਼੍ਰੀਰਾਮੁਲੂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਦਿੱਲੀ (ਮਰਕਜ) 'ਚ ਪ੍ਰਾਥਨਾ ਕਰਨ ਵਾਲੇ 62 ਇੰਡੋਨੇਸ਼ੀਆਈ ਤੇ ਮੇਲਸ਼ੀਆਈ ਨਾਗਰਿਕਾਂ ਨੇ ਵੀ ਕਰਨਾਟਕ ਦਾ ਦੌਰਾ ਕੀਤਾ ਸੀ। ਉਨ੍ਹਾਂ ਅਜਿਹੇ 12 ਲੋਕਾਂ ਦਾ ਪਤਾ ਲਗਾਇਆ ਹੈ ਤੇ ਉਨ੍ਹਾਂ ਨੂੰ ਕਵਾਰੰਟਾਈਨ ਕਰ ਦਿੱਤਾ ਹੈ। ਗ੍ਰਹਿ ਵਿਭਾਗ ਮਾਮਲੇ ਦੀ ਜਾਂਚ ਕਰੇਗਾ। ਅਜਿਹੇ 'ਚ ਕਰਨਾਟਕ 'ਚ ਵੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। 


author

Iqbalkaur

Content Editor

Related News