ਕੋਰੋਨਾ ਦਾ ਖਾਤਮਾ ਨਹੀਂ ਹੋਵੇਗਾ, ਇਸ ਦੇ ਨਾਲ ਹੀ ਜਿਉਣਾ ਪਵੇਗਾ : ਜਗਨ ਮੋਹਨ
Monday, Apr 27, 2020 - 09:22 PM (IST)

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈਡੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ ਹੈ ਅਤੇ ਵਾਇਰਸ ਨੂੰ ਰੋਕਣ ਲਈ ਕਾਫੀ ਸਾਵਧਾਨੀ ਵਰਤ ਕੇ 'ਸਾਨੂੰ ਇਸ ਦੇ ਨਾਲ ਰਹਿਣਾ ਹੋਵੇਗਾ।'
ਟੈਲੀਵਿਜ਼ਨ ਰਾਹੀਂ ਸੂਬੇ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕ ਸਾਲ ਜਾਂ ਇਸ ਤੋਂ ਬਾਅਦ ਹੀ ਵਾਇਰਸ ਦਾ ਟੀਕਾ ਵਿਕਸਤ ਕੀਤਾ ਜਾ ਸਕਦਾ ਹੈ ਅਤੇ ਉਦੋਂ ਤਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ 'ਜਨਤਕ ਰੋਕਥਾਮ' ਦਾ ਵਿਕਾਸ ਕਰਨਾ ਹੀ ਇਕੋ ਵਿਕਲਪ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰੋ ਕਿਉਂਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਇਕੋ ਇਕ ਇਹੀ ਤਰੀਕਾ ਹੈ।