ਕੋਰੋਨਾ ਵੈਕਸੀਨ ਲਗਾਓ, ਮੁਫ਼ਤ 'ਚ ਬੀਅਰ ਲੈ ਜਾਓ, ਰੈਸਟੋਰੈਂਟ ਨੇ ਦਿੱਤੀ ਇਹ ਬੰਪਰ ਆਫ਼ਰ

4/9/2021 4:53:17 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਵੱਡੇ ਅਭਿਨੇਤਾ ਵੈਕਸੀਨ ਲਗਾਉਣ ਦੇ ਨਾਲ-ਨਾਲ ਲੋਕਾਂ ਨੂੰ ਵੀ ਟੀਕਾ ਲਗਵਾਉਣ ਦੀ ਅਪੀਲ ਕਰ ਰਹੇ ਹਨ। ਆਮ ਜਨਤਾ ਦੇ ਮਨ 'ਚ ਟੀਕੇ ਨੂੰ ਲੈ ਕੇ ਭਰੋਸਾ ਪੈਦਾ ਕਰਨ ਲਈ ਇਕ ਰੈਸਟੋਰੈਂਟ ਨੇ ਬਹੁਤ ਹੀ ਅਨੋਖੀ ਤਰਕੀਬ ਕੱਢੀ ਹੈ। ਇਸ ਰੈਸਟੋਰੈਂਟ ਦਾ ਆਫ਼ਰ ਹੈ ਟੀਕਾ ਲਗਾਓ ਅਤੇ ਮੁਫ਼ਤ 'ਚ ਬੀਅਰ ਲੈ ਜਾਓ। ਯਾਨੀ ਕਿ ਜੇਕਰ ਤੁਸੀਂ ਟੀਕਾ ਲਗਵਾਉਂਦੇ ਹੋ ਤਾਂ ਤੁਹਾਨੂੰ ਬੀਅਰ ਮੁਫ਼ਤ 'ਚ ਮਿਲੇਗੀ।

ਇਹ ਵੀ ਪੜ੍ਹੋ : ਵੈਕਸੀਨ 'ਤੇ ਸਿਆਸਤ ਤੇਜ਼, ਰਾਹੁਲ ਨੇ PM ਮੋਦੀ ਨੂੰ ਚਿੱਠੀ ਲਿਖ ਕੀਤੀ ਇਹ ਮੰਗ

ਇਹ ਸ਼ਾਨਦਾਰ ਆਫ਼ਰ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਦੇ 'ਇੰਡੀਅਨ ਗਰਿੱਲ ਰੂਮ' ਨਾਮ ਦੇ ਰੈਸਟੋਰੈਂਟ ਨੇ ਦਿੱਤੀ ਹੈ। ਜਿਸ 'ਚ ਬੀਅਰ ਅਤੇ ਬਾਰ 'ਚ ਸਸਤੀ ਸ਼ਰਾਬ ਤੋਂ ਲੈ ਕੇ ਗਾਂਜਾ ਤੱਕ ਵੈਕਸੀਨ ਲਗਾਉਣ ਵਾਲਿਆਂ ਨੂੰ ਮੁਫ਼ਤ ਦਿੱਤਾ ਜਾਵੇਗਾ। ਰੈਸਟੋਰੈਂਟ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਵੈਕਸੀਨ ਲਗਵਾਈ ਹੈ ਤਾਂ ਤੁਸੀਂ ਕਾਰਡ ਦਿਖਾ ਕੇ ਮੁਫ਼ਤ ਬੀਅਰ ਦਾ ਆਨੰਦ ਲੈ ਸਕਦੇ ਹੋ। ਇਸ ਕੈਂਪੇਨ ਦਾ ਨਾਮ ਇੰਡੀਅਨ ਗਰਿੱਲ ਰੂਮ ਵਿਦ ਵੈਕਸੀਨੇਸ਼ਨ ਸੈਲੀਬ੍ਰੇਟ ਰੱਖਿਆ ਗਿਆ ਹੈ। ਰੈਸਟੋਰੈਂਟ ਦੇ ਇਕ ਸਟਾਫ਼ ਨੇ ਦੱਸਿਆ ਕਿ ਇਹ ਆਫ਼ਰ 5 ਅਪ੍ਰੈਲ ਤੋਂ ਸ਼ੁਰੂ ਹੋ ਚੁਕੀ ਹੈ ਅਤੇ ਹਫ਼ਤੇ ਤੱਕ ਚੱਲਣ ਵਾਲੀ ਹੈ। 

ਇਹ ਵੀ ਪੜ੍ਹੋ : ਸਰ ਗੰਗਾਰਾਮ ਹਸਪਤਾਲ ਤੋਂ ਬਾਅਦ ਹੁਣ ਦਿੱਲੀ ਏਮਜ਼ ਦੇ 35 ਡਾਕਟਰਾਂ ਨੂੰ ਹੋਇਆ ਕੋਰੋਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor DIsha