ਚੀਨ 'ਚ ਫੈਲਿਆ ਕੋਰਾਨਾ ਵਾਇਰਸ, ਭਾਰਤ ਨੇ ਜਾਰੀ ਕੀਤੀ ਟ੍ਰੈਵਲ ਐਡਵਾਇਜ਼ਰੀ

01/17/2020 7:47:31 PM


ਨਵੀਂ ਦਿੱਲੀ — ਚੀਨ 'ਚ ਨੋਵੇਲ ਕੋਰਾਨਾ ਵਾਇਰਸ ਨਾਲ ਹੋਣ ਵਾਲੇ ਲਾਗ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲਾ ਨੇ ਸੁਰੱਖਿਆ ਦੇ ਮੱਦੇਨਜ਼ਰ ਗੁਆਂਢੀ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਦਿੱਲੀ, ਮੁੰਬਈ ਅਤੇ ਕੋਲਕਾਤਾ ਹਵਾਈ ਅੱਡਿਆਂ 'ਤੇ ਧਰਮਲ ਸਕੈਨਰ ਨਾਲ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਇਕ ਯਾਤਰਾ ਸਲਾਹ ਵੀ ਜਾਰੀ ਕੀਤਾ ਹੈ ਅਤੇ ਚੀਨ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਕੁਝ ਸਾਵਧਾਨੀ ਵਰਤਨ ਨੂੰ ਕਿਹਾ ਹੈ। ਇਸ 'ਚ ਕਿਹਾ ਗਿਆ ਹੈ ਕਿ 11 ਜਨਵਰੀ ਤਕ ਚੀਨ 'ਚ ਨੋਵੇਲ ਕੋਰਾਨਾ ਵਾਇਰਸ ਨਾਲ ਲਾਗ ਦੇ 41 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ 'ਚ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਸਕੱਤਰ ਪ੍ਰੀਤੀ ਸੂਦਨ ਨੇ ਕਿਹਾ ਕਿ ਡਬਲਿਊ.ਐੱਚ.ਓ. ਨਾਲ ਵਿਚਾਰ ਵਟਾਂਦਰਾ ਕਰ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਦੇਸ਼ 'ਚ ਲੋਕ ਸਿਹਤ ਤਿਆਰੀਆਂ ਦਾ ਜਾਇਜ਼ਾ ਲਿਆ।


Inder Prajapati

Content Editor

Related News