ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ''ਚ ਜਲਦ ਦਾਖ਼ਲ ਕਰਵਾਉਣ ਲਈ GPS ਨਾਲ ਲੈੱਸ ਹੋਈਆਂ ਐਂਬੂਲੈਂਸ
Saturday, May 15, 2021 - 11:31 AM (IST)
ਭੁਵਨੇਸ਼ਵਰ- ਭੁਵਨੇਸ਼ਵਰ ਨਗਰ ਨਿਗਮ (ਬੀ.ਐੱਮ.ਸੀ.) ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਸਮਰਪਿਤ ਕੋਵਿਡ ਹਸਪਤਾਲਾਂ (ਡੀ.ਸੀ.ਐੱਚ.) ਅਤੇ ਕੋਵਿਡ ਦੇਖਭਾਲ ਕੇਂਦਰਾਂ (ਸੀ.ਸੀ.ਸੀ.) 'ਚ ਜਲਦ ਤੋਂ ਜਲਦ ਦਾਖ਼ਲ ਕਰਵਾਉਣ ਲਈ ਐਂਬੂਲੈਂਸਾਂ ਦੀ ਜੀ.ਪੀ.ਐੱਸ. ਨਾਲ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਕੋਵਿਡ ਪ੍ਰਬੰਧਨ ਪ੍ਰੋਗਰਾਮ ਲਈ 64 ਐਂਬੂਲੈਂਸ ਹਨ, ਜਿਨ੍ਹਾਂ 'ਚੋਂ 40 ਪਹਿਲਾਂ ਹੀ ਜੀ.ਪੀ.ਐੱਸ. ਨਾਲ ਲੈੱਸ ਹਨ ਅਤੇ ਬਾਕੀਆਂ 'ਚ ਜਲਦ ਹੀ ਜੀ.ਪੀ.ਐੱਸ. ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਦੋਂ ਬੀ.ਐੱਮ.ਸੀ. ਦੀ ਕੋਵਿਡ ਦੇਖਭਾਲ ਹੈਲਪਲਾਈਨ '1929' 'ਤੇ ਫੋਨ 'ਤੇ ਐਡਵਾਇਜ਼ਰੀ ਤੋਂ ਬਾਅਦ ਕਿਸੇ ਮਰੀਜ਼ ਨੂੰ ਡੀ.ਸੀ.ਐੱਚ. ਜਾਂ ਸੀ.ਸੀ.ਸੀ. 'ਚ ਦਾਖ਼ਲ ਕਰਨ ਲਈ ਕਿਹਾ ਜਾਂਦਾ ਹੈ, ਜੋ ਬੀ.ਐੱਮ.ਸੀ. ਇਨ੍ਹਾਂ 'ਚੋਂ ਕਿਸੇ ਇਕ ਹਸਪਤਾਲ ਜਾਂ ਕੇਂਦਰ 'ਚ ਬਿਸਤਰ ਵੰਡ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਐਂਬੂਲੈਂਸ ਨੂੰ ਮਰੀਜ਼ ਨੂੰ ਉਸ ਦੇ ਘਰ ਤੋਂ ਬਿਠਾਉਣ ਦੀ ਸੂਚਨਾ ਦਿੱਤੀ ਜਾਂਦੀ ਹੈ। ਹੁਣ ਇਨ੍ਹਾਂ ਐਂਬੂਲੈਂਸ 'ਚ ਜੀ.ਪੀ.ਸੀ. ਲਗਾਇਆ ਗਿਆ ਹੈ, ਜਿਸ ਨਾਲ ਕਿਸੇ ਐਂਬੂਲੈਂਸ ਦੇ ਮਰੀਜ਼ ਦੇ ਘਰ ਤੱਕ ਪਹੁੰਚਣ 'ਚ ਲੱਗਣ ਵਾਲੇ ਸਮੇਂ ਦਾ ਪਤਾ ਲੱਗੇਗਾ।
ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ