ਕੋਰੋਨਾ ਵਾਇਰਸ ਕੁਦਰਤੀ ਨਹੀਂ, ਲੈਬ ''ਚ ਤਿਆਰ ਹੋਇਆ : ਨਿਤੀਨ ਗਡਕਰੀ

05/14/2020 1:33:39 AM

ਨਵੀਂ ਦਿੱਲੀ - ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗਡਕਰੀ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਵਾਇਰਸ ਕੁਦਰਤੀ ਨਹੀਂ ਹੈ, ਸਗੋਂ ਇਸ ਨੂੰ ਲੈਬ 'ਚ ਤਿਆਰ ਕੀਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਜੀਣਾ ਸਿੱਖਣਾ ਹੋਵੇਗਾ ਅਤੇ ਉਸਦੇ ਨਾਲ ਕੁੱਝ ਦਿਨਾਂ ਤੱਕ ਚੱਲਣਾ ਹੋਵੇਗਾ। ਕਿਉਂਕਿ ਇਹ ਕੁਦਰਤੀ ਵਾਇਰਸ ਨਹੀਂ ਹੈ, ਇਹ ਪ੍ਰਯੋਗਸ਼ਾਲਾ 'ਚ ਤਿਆਰ ਕੀਤਾ ਗਿਆ ਹੈ। ਵਿਗਿਆਨੀਆਂ ਅਤੇ ਡਾਕਟਰਾਂ ਨੂੰ ਵੀ ਪਤਾ ਨਹੀਂ ਹੈ।

ਨਿਤੀਨ ਗਡਕਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਿਹਾ ਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਜੇਕਰ ਇਹ ਕੁਦਰਤੀ ਵਾਇਰਸ ਹੁੰਦਾ ਤਾਂ ਵਿਗਿਆਨੀਆਂ ਨੂੰ ਇਸ ਦੇ ਬਾਰੇ ਪਤਾ ਹੁੰਦਾ, ਇਹ ਪ੍ਰਯੋਗਸ਼ਾਲਾ 'ਚ ਤਿਆਰ ਕੀਤਾ ਗਿਆ ਵਾਇਰਸ ਹੈ, ਮੈਂ ਵਿਵਾਦਾਂ 'ਚ ਨਹੀਂ ਜਾਣਾ ਚਾਹੁੰਦਾ। ਹੁਣ ਇਸ ਦਾ ਹੱਲ ਨਹੀਂ ਹੈ ਇਸ ਦੀ ਵੈਕਸੀਨ ਨਹੀਂ ਹੈ। ਦੁਨੀਆ 'ਚ ਇਸ ਨੂੰ ਲੈ ਕੇ ਕੰਮ ਹੋ ਰਿਹਾ ਹੈ, ਜੋ ਮੇਰੀ ਜਾਣਕਾਰੀ ਹੈ ਦੋ-ਚਾਰ ਪੰਜ ਦਿਨ 'ਚ ਇਸ ਦੀ ਵੈਕਸੀਨ ਮਿਲ ਜਾਵੇਗੀ। ਗਡਕਰੀ ਨੇ ਅੱਗੇ ਕਿਹਾ ਕਿ ਚੈਕ ਕਰਣ ਲਈ ਇਸ ਦਾ ਡਿਟੈਕਸ਼ਨ ਸਿਸਟਮ ਵੀ ਨਹੀਂ ਹੈ, ਇਸ ਦੇ ਲਈ ਸਿਸਟਮ 'ਚ ਸੋਧ ਹੋਇਆ ਹੈ।

ਕੋਰੋਨਾ ਦੇ ਨਾਲ ਜੀਣ ਦੀ ਆਦਤ ਪਾਉਣੀ ਹੋਵੇਗੀ
ਗਡਕਰੀ ਨੇ ਅੱਗੇ ਕਿਹਾ ਕਿ ਜਦੋਂ ਇੱਕ ਵਾਰ ਇਸ ਦੀ ਵੈਕਸੀਨ ਤਿਆਰ ਹੋ ਜਾਵੇਗੀ ਅਤੇ ਅਸੀਂ ਸਾਰਿਆਂ ਨੇ ਵੈਕਸੀਨ ਲਈ ਤਾਂ ਫਿਰ ਕੋਈ ਮੁਸ਼ਕਿਲ ਹੀ ਨਹੀਂ ਆਵੇਗੀ ਅਤੇ ਜਦੋਂ ਤੱਕ ਇਸ ਦਾ ਸਥਾਈ ਹੱਲ ਸਾਨੂੰ ਨਹੀਂ ਮਿਲਦਾ ਉਦੋਂ ਤੱਕ ਸਾਰਿਆਂ ਨੂੰ ਇਸ ਦੇ ਨਾਲ ਜੀਣਾ ਹੋਵੇਗਾ। ਨਿਤੀਨ ਗਡਕਰੀ ਕੇਂਦਰ ਸਰਕਾਰ 'ਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਹਨ।


Inder Prajapati

Content Editor

Related News