ਦਿੱਲੀ 'ਚ ਮਿਲੇ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼, RML ਹਸਪਤਾਲ 'ਚ ਭਰਤੀ

Tuesday, Jan 28, 2020 - 10:14 AM (IST)

ਦਿੱਲੀ 'ਚ ਮਿਲੇ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼, RML ਹਸਪਤਾਲ 'ਚ ਭਰਤੀ

ਨਵੀਂ ਦਿੱਲੀ— ਚੀਨ 'ਚ ਫੈਲੇ ਕੋਰੋਨਾ ਵਾਇਰਸ ਦੇ ਲੱਛਣ ਭਾਰਤ 'ਚ ਵੀ ਦਿੱਸਣ ਲੱਗੇ ਹਨ। ਮੁੰਬਈ, ਬਿਹਾਰ ਅਤੇ ਜੈਪੁਰ ਤੋਂ ਬਾਅਦ ਹੁਣ ਤਿੰਨ ਸ਼ੱਕੀ ਮਰੀਜ਼ ਦਿੱਲੀ 'ਚ ਮਿਲੇ ਹਨ। ਇਨ੍ਹਾਂ 3 ਸ਼ੱਕੀ ਮਰੀਜ਼ਾਂ ਨੂੰ ਇਲਾਜ ਲਈ ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰ.ਐੱਮ.ਐੱਲ.) ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਰ.ਐੱਮ.ਐੱਲ. ਹਸਪਤਾਲ 'ਚ ਤਿੰਨ ਸ਼ੱਕੀ ਮਰੀਜ਼ ਦਾਖਲ ਕੀਤੇ ਗਏ ਹਨ।
 

ਤਿੰਨੋਂ ਮਰੀਜ਼ ਕੁਝ ਦਿਨ ਪਹਿਲਾਂ ਹੀ ਆਏ ਹਨ ਚੀਨ ਤੋਂ
ਹਸਪਤਾਲ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਿੰਨੋਂ ਮਰੀਜ਼ ਕੁਝ ਦਿਨ ਪਹਿਲਾਂ ਹੀ ਚੀਨ ਤੋਂ ਆਏ ਹਨ ਅਤੇ ਤਿੰਨੋਂ ਮਰੀਜ਼ ਇਲਾਜ ਲਈ ਹਸਪਤਾਲ ਪੁੱਜੇ ਹਨ। ਆਰ.ਐੱਮ.ਐੱਲ. 'ਚ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ, ਜਿੱਥੇ 8 ਬੈੱਡ ਰਿਜ਼ਰਵ ਰੱਖੇ ਗਏ ਹਨ। ਸੋਮਵਾਰ ਨੂੰ ਹਸਪਤਾਲ 'ਚ ਇਲਾਜ ਦੀ ਤਿਆਰੀ ਨੂੰ ਲੈ ਕੇ ਨੈਸ਼ਨਲ ਸੈਂਟਰ ਫਾਰ ਡਿਜੀਜ ਕੰਟਰੋਲ (ਐੱਨ.ਸੀ.ਡੀ.ਸੀ.) ਦੀ ਟੀਮ ਨੇ ਦੌਰਾ ਕੀਤਾ। ਉੱਥੇ ਹੀ ਏਮਜ਼ 'ਚ ਵੀ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ।
 

ਏਅਰਪੋਰਟ 'ਤੇ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਹੋ ਰਹੀ ਹੈ
ਇਕ ਅਧਿਕਾਰੀ ਅਨੁਸਾਰ, ਏਅਰਪੋਰਟ 'ਤੇ ਵੀ ਆਰ.ਐੱਮ.ਐੱਲ. ਹਸਪਤਾਲ ਦੇ ਡਾਕਟਰਾਂ ਦੀ ਟੀਮ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਕਰ ਰਹੀ ਹੈ। ਚੰਗੀ ਗੱਲ ਇਹ ਹੈ ਕਿ ਹਾਲੇ ਤੱਕ ਇਸ ਵਾਇਰਸ ਦਾ ਕੋਈ ਪਾਜੀਟਿਵ ਕੇਸ ਭਾਰਤ 'ਚ ਨਹੀਂ ਆਇਆ ਹੈ, ਜੋ ਤਿੰਨ ਮਰੀਜ਼ ਆਰ.ਐੱਮ.ਐੱਲ. 'ਚ ਦਾਖਲ ਹੋਏ ਹਨ, ਉਹ ਕੁਝ ਦਿਨ ਪਹਿਲਾਂ ਚੀਨ ਤੋਂ ਆਏ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਕਰੀਬ ਇਕ ਮਹੀਨੇ ਪਹਿਲਾਂ ਚੀਨ ਤੋਂ ਵਾਪਸ ਆਇਆ ਹੈ। ਉਨ੍ਹਾਂ ਨੂੰ ਕੁਝ ਪਰੇਸ਼ਾਨੀ ਹੋ ਰਹੀ ਸੀ, ਇਸ ਲਈ ਉਹ ਇਲਾਜ ਲਈ ਪੁੱਜੇ ਹਨ। ਬਾਕੀ 2 ਮਰੀਜ਼ ਵੀ ਚੀਨ ਤੋਂ ਆਏ ਹਨ।


author

DIsha

Content Editor

Related News