ਕੋਰੋਨਾ ਵਾਇਰਸ : ਕੇਂਦਰ ਨੇ ਵੀ ਬਾਇਓਮੈਟ੍ਰਿਕ ਹਾਜ਼ਰੀ 'ਤੇ ਲਗਾਈ ਰੋਕ

Friday, Mar 06, 2020 - 05:58 PM (IST)

ਕੋਰੋਨਾ ਵਾਇਰਸ : ਕੇਂਦਰ ਨੇ ਵੀ ਬਾਇਓਮੈਟ੍ਰਿਕ ਹਾਜ਼ਰੀ 'ਤੇ ਲਗਾਈ ਰੋਕ

ਨਵੀਂ ਦਿੱਲੀ— ਦਿੱਲੀ ਸਰਕਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦੇ ਮੱਦੇਨਜ਼ਰ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਹਾਜ਼ਰੀ 31 ਮਾਰਚ ਤੱਕ ਬੰਦ ਕਰ ਦਿੱਤੀ ਹੈ। ਕੇਂਦਰੀ ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮਾਮਲਿਆਂ ਦੇ ਮੰਤਰਾਲੇ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇਸ ਬਾਰੇ ਆਦੇਸ਼ ਜਾਰੀ ਕਰ ਕੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਕਿਹਾ ਹੈ ਕਿ 31 ਮਾਰਚ ਤੱਕ ਕਰਮਚਾਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਰਜਿਸਟਰ 'ਚ ਹਾਜ਼ਰੀ ਲਗਾਉਣੀ ਹੋਵੇਗੀ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਦਿੱਲੀ ਸਰਕਾਰ ਨੇ ਬਾਇਓਮੈਟ੍ਰਿਕ ਹਾਜ਼ਰੀ 'ਤੇ ਲਗਾਈ ਰੋਕ

ਆਦੇਸ਼ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਇੰਫੈਕਸ਼ਨ ਵੱਖ-ਵੱਖ ਇਨਫੈਕਟਡ ਵਸਤੂਆਂ ਨੂੰ ਛੂਹਣ ਨਾਲ ਤੇਜ਼ੀ ਨਾਲ ਫੈਲਦਾ ਹੈ, ਇਸ ਲਈ ਚੌਕਸੀ ਦੇ ਤੌਰ 'ਤੇ ਫੈਸਲਾ ਲਿਆ ਗਿਆ ਹੈ ਕਿ 31 ਮਾਰਚ ਤੱਕ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ 'ਤੇ ਰੋਕ ਰਹੇਗੀ ਅਤੇ ਕਰਮਚਾਰੀ ਪਹਿਲਾਂ ਵਾਂਗ ਰਜਿਸਟਰ 'ਚ ਹਾਜ਼ਰੀ ਲਗਾਉਣਗੇ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਵੀ ਵੀਰਵਾਰ ਨੂੰ ਆਦੇਸ਼ ਜਾਰੀ ਕਰ ਕੇ ਆਪਣੇ ਕਰਮਚਾਰੀਆਂ ਤੋਂ ਰਜਿਸਟਰ 'ਚ ਹਾਜ਼ਰੀ ਲਗਾਉਣ ਨੂੰ ਕਿਹਾ ਸੀ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਕਈ ਕਦਮ ਚੁੱਕ ਰਹੀਆਂ ਹਨ ਅਤੇ ਇਹ ਵੀ ਇਸੇ ਕੜੀ 'ਚ ਚੁੱਕਿਆ ਗਿਆ ਕਦਮ ਹੈ। ਦੇਸ਼ 'ਚ ਹੁਣ ਤੱਕ 31 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।


author

DIsha

Content Editor

Related News