ਕੋਰੋਨਾ ਵਾਇਰਸ ਦੀ ਦਹਿਸ਼ਤ, ਭਾਰਤ 'ਚ ਪਹਿਲੀ ਮੌਤ

Wednesday, Mar 11, 2020 - 01:42 PM (IST)

ਕਰਨਾਟਕ— ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਦਹਿਸ਼ਤ ਦਾ ਮਾਹੌਲ ਹੈ। ਭਾਰਤ 'ਚ ਇਸ ਵਾਇਰਸ ਕਾਰਨ ਮੌਤ ਹੋਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਵਾਇਰਸ ਕਾਰਨ ਕਰਨਾਟਕ ਦੇ ਕੁਲਬਰਗੀ 'ਚ 76 ਸਾਲਾ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਕਰਨਾਟਕ 'ਚ ਕੋਰੋਨਾ ਵਾਇਰਸ ਦੇ 4 ਕੇਸ ਸਾਹਮਣੇ ਆਏ ਸਨ।
ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਖੌਫ ਦਾ ਮਾਹੌਲ ਹੈ। ਹੁਣ ਤਕ ਭਾਰਤ 'ਚ ਕੋਰੋਨਾ ਦੇ 60 ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਹੁਣ ਤਕ 104 ਦੇਸ਼ਾਂ 'ਚ ਆਪਣੀ ਲਪੇਟ 'ਚ ਲੈ ਚੁੱਕਾ ਹੈ। ਦੁਨੀਆ ਭਰ 'ਚ ਕਰੀਬ 4200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ। 

PunjabKesari

ਆਓ ਜਾਣਦੇ ਹਾਂ ਦੁਨੀਆ ਦੇ ਤਮਾਮ ਦੇਸ਼ਾਂ 'ਚ ਫੈਲੇ ਇਸ ਵਾਇਰਸ ਨਾਲ ਕਿੰਨੇ ਲਪੇਟ 'ਚ ਹਨ ਅਤੇ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ-
ਦੇਸ਼                 ਮਾਮਲੇ            ਮੌਤਾਂ
ਚੀਨ               80,778          3,158
ਇਟਲੀ            10,149           631
ਈਰਾਨ             8,042             291
ਦੱਖਣੀ ਕੋਰੀਆ   7,755             60
ਜਰਮਨੀ          1,296              02
ਜਾਪਾਨ           1,264               19
ਸਪੇਨ             1,204               28
ਫਰਾਂਸ            1,116               30

ਇਹ ਵੀ ਪੜ੍ਹੋ : ਚੀਨ 'ਚ ਹੁਣ ਤੱਕ 3,158 ਲੋਕਾਂ ਦੀ ਮੌਤ, ਦੁਨੀਆ ਭਰ 'ਚ ਗਿਣਤੀ 5 ਹਜ਼ਾਰ ਦੇ ਕਰੀਬ

ਇਹ ਵੀ ਪੜ੍ਹੋ : ਇਟਲੀ 'ਚ ਪਸਰੀ ਸੁੰਨਸਾਨ, 631 ਮੌਤਾਂ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ


Tanu

Content Editor

Related News