ਊਧਵ ਬੋਲੇ, ਕੋਰੋਨਾ ਵਾਇਰਸ ਚੇਨ ਨੂੰ ਤੋੜਣ ਵਿਚ ਨਹੀਂ ਮਿਲੀ ਸਫਲਤਾ, ਫੌਜ ਨਹੀਂ ਬੁਲਾਉਣਗੇ

Friday, May 08, 2020 - 11:40 PM (IST)

ਊਧਵ ਬੋਲੇ, ਕੋਰੋਨਾ ਵਾਇਰਸ ਚੇਨ ਨੂੰ ਤੋੜਣ ਵਿਚ ਨਹੀਂ ਮਿਲੀ ਸਫਲਤਾ, ਫੌਜ ਨਹੀਂ ਬੁਲਾਉਣਗੇ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਬੂਲ ਕੀਤਾ ਹੈ ਕਿ ਸੂਬੇ ਵਿਚ ਅਜੇ ਤੱਕ ਕੋਰੋਨਾ ਵਾਇਰਸ ਚੇਨ ਨੂੰ ਤੋੜਣ ਵਿਚ ਸਫਲਤਾ ਨਹੀਂ ਮਿਲੀ ਹੈ। ਹਾਲਾਂਕਿ ਉਨ੍ਹਾਂ ਨੇ ਸੂਬੇ ਵਿਚ ਫੌਜ ਦੀ ਤਾਇਨਾਤੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਮੈਂ ਅਤੇ ਤੁਸੀਂ ਹੀ ਫੌਜੀ ਹੋ। ਊਧਵ ਠਾਕਰੇ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਫਵਾਹ ਹੈ ਕਿ ਮੁੰਬਈ ਵਿਚ ਫੌਜ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਹੁਣ ਤੱਕ ਮੈਂ ਜੋ ਵੀ ਕੀਤਾ ਹੈ, ਉਸ ਦੇ ਲਈ ਪਹਿਲਾਂ ਜਨਤਾ ਤੋਂ ਵਿਸ਼ਵਾਸ ਮਿਲਿਆ ਹੈ। ਫੌਜ ਨੂੰ ਨਹੀਂ ਤਾਇਨਾਤ ਕੀਤਾ ਜਾਵੇਗਾ।
 


author

Sunny Mehra

Content Editor

Related News